ਹਵਾਈ ਫਾਇਰ ਕਰਨ ਤੇ ਧਮਕੀਆਂ ਦੇਣ ਦੇ ਦੋਸ਼ ’ਚ 4 ਖ਼ਿਲਾਫ਼ ਮਾਮਲਾ ਦਰਜ

Monday, May 02, 2022 - 04:22 PM (IST)

ਗੁਰੂਹਰਸਹਾਏ (ਸੁਦੇਸ਼) : ਜ਼ਿਲ੍ਹਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਪਿੰਡ ਗਜ਼ਨੀਵਾਲਾ ਵਿਖੇ ਹਵਾਈ ਫਾਇਰ ਕਰਨ ਅਤੇ ਇਕ ਵਿਅਕਤੀ ਨੂੰ ਧਮਕੀਆਂ ਦੇਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਲੱਖੋਕੇ ਬਹਿਰਾਮ ਦੀ ਪੁਲਸ ਨੇ ਇਕ ਵਿਅਕਤੀ ਸਮੇਤ 3 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਾਮ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਦੋਨਾ ਮੱਤੜ ਗਜ਼ਨੀਵਾਲਾ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਦੁਕਾਨ ਤੋਂ ਸਬਜ਼ੀ ਲੈ ਕੇ ਘਰ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਉਹ ਪਿੰਡ ਗਜ਼ਨੀਵਾਲਾ ਗਲੀ ’ਚ ਪੁੱਜਾ ਤਾਂ ਕੁਲਵੰਤ ਸਿੰਘ ਉਰਫ਼ ਜਨਕੀ ਪੁੱਤਰ ਜਗਮਾਲ ਸਿੰਘ ਵਾਸੀਅਨ ਗਜ਼ਨੀਵਾਲਾ ਅਤੇ 3 ਅਣਪਛਾਤੇ ਵਿਅਕਤੀ, ਜੋ ਇਕ ਕਾਰ ਪਾਸ ਖੜ੍ਹੇ ਸੀ, ਜਿਨ੍ਹਾਂ ਕੋਲ ਪਾਸ ਪਿਸਤੌਲ ਸਨ। ਜਦੋਂ ਉਹ ਨੇੜੇ ਹੋਇਆ ਤਾਂ ਕੁਲਵੰਤ ਸਿੰਘ ਨੇ ਲਲਕਾਰਾ ਮਾਰਿਆ ਤੇ ਅਣਪਛਾਤੇ ਵਿਅਕਤੀ ਨੇ 2 ਹਵਾਈ ਫਾਇਰ ਕੀਤੇ ਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਮੋਟਰਸਾਈਕਲ ਮੌਕੇ ਤੋਂ ਭਜਾ ਲਿਆ। 

ਸ਼ਾਮ ਸਿੰਘ ਨੇ ਦੱਸਿਆ ਕਿ ਬਾਅਦ ਵਿਚ ਮੁਲਜ਼ਮਾਂ ਨੇ ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੇ ਘਰ ਸਾਹਮਣੇ ਜਾ ਕੇ ਗਾਲੀ-ਗਲੋਚ ਕੀਤਾ ਤੇ ਪਿਸਤੌਲ ਕੱਢ ਕੇ ਧਮਕੀਆਂ ਦਿੱਤੀਆਂ ਤੇ ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਮੁਲਜ਼ਮ ਮੌਕੇ ਤੋਂ ਕਾਰ ਵਿਚ ਬੈਠ ਕੇ ਫਰਾਰ ਹੋ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਬੰਸ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਸ਼ੁਰੂ ਕਰ ਦਿੱਤੀ ਹੈ।


Babita

Content Editor

Related News