ਸਾਬਕਾ ਕਾਂਗਰਸੀ ਵਿਧਾਇਕ ਸਣੇ 13 ਖ਼ਿਲਾਫ਼ FIR, ਔਰਤ ਦੀ ਅਸ਼ਲੀਲ ਵੀਡੀਓ ਬਣਾਉਣ ਦੇ ਇਲਜ਼ਾਮ

03/19/2024 8:25:07 AM

ਖਮਾਣੋਂ (ਜਟਾਣਾ)- ਸੈਰ ਕਰ ਰਹੀ ਔਰਤ ਨੂੰ ਚੁੱਕ ਕੇ ਕੁੱਟਮਾਰ ਕਰਨ ਤੋਂ ਬਾਅਦ ਨਿਰਵਸਤਰ ਕਰ ਕੇ ਇਤਰਾਜ਼ਯੋਗ ਵੀਡੀਓ ਬਣਾਉਣ ਦੇ ਮਾਮਲੇ ’ਚ ਸਮਾਣਾ ਦੇ ਸਾਬਕਾ ਕਾਂਗਰਸੀ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਸਮੇਤ 13 ਜਣਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੀੜਤਾ ਨੇ ਦੱਸਿਆ ਕਿ ਉਹ ਸੈਰ ਕਰ ਰਹੀ ਸੀ ਤਾਂ ਇਕ ਕਾਰ ਆਈ, ਜਿਸ ਨੂੰ ਕੋਈ ਅਣਪਛਾਤਾ ਚਲਾ ਰਿਹਾ ਸੀ ਤੇ ਬਰਾਬਰ ਸੀਟ ’ਤੇ ਉਸ ਦਾ ਪਤੀ ਬੈਠਾ ਸੀ। ਉਨ੍ਹਾਂ ਨੇ ਉਸ ਨੂੰ ਜ਼ਬਰਦਸਤੀ ਗੱਡੀ ’ਚ ਸੁੱਟ ਲਿਆ ਤੇ ਕਾਰ ਨੂੰ ਮੋਰਿੰਡੇ ਵਾਲੇ ਪਾਸੇ ਭਜਾ ਕੇ ਲੈ ਗਏ। ਰਸਤੇ ’ਚ ਉਸ ਨੂੰ ਪਾਣੀ ’ਚ ਕੋਈ ਚੀਜ਼ ਮਿਲਾ ਕੇ ਦੇ ਦਿੱਤੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਨੂੰ ਪਟਿਆਲਾ ਨੇੜੇ ਸਮਾਣੇ ਕੋਲ ਜਾ ਕੇ ਮਾਮੂਲੀ ਹੋਸ਼ ਆਈ। ਇੱਥੋਂ ਉਸ ਦਾ ਪਤੀ ਉਸ ਨੂੰ ਸਾਬਕਾ ਵਿਧਾਇਕ ਦੇ ਘਰ ਸਮਾਣਾ ਲੈ ਗਿਆ।

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਅੱਜ ਤੈਅ ਹੋਵੇਗਾ 'ਆਪ'-ਕਾਂਗਰਸ ਗਠਜੋੜ ਦੇ ਉਮੀਦਵਾਰ ਦਾ ਨਾਂ

ਉਸ ਨੂੰ ਕਿਹਾ ਗਿਆ ਕਿ ਉਸ ਨੇ ਆਪਣੇ ਪਤੀ ਖ਼ਿਲਾਫ਼ ਹਾਈ ਕੋਰਟ ’ਚ ਜੋ ਕੇਸ ਪਾਇਆ ਹੈ, ਉਸ ਨੂੰ ਵਾਪਸ ਲੈ। ਕੁਝ ਵਿਅਕਤੀਆਂ ਨੇ ਉਸ ਨੂੰ ਨਿਰਵਸਤਰ ਕਰ ਕੇ ਅਸ਼ਲੀਲ ਵੀਡੀਓ ਬਣਾਈ ਤੇ ਕੇਸ ਵਾਪਸ ਨਾ ਕਰਨ ’ਤੇ ਇਸ ਨੂੰ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸ ਦੌਰਾਨ ਉਸ ਕੋਲੋਂ ਕੁਝ ਕਾਗ਼ਜ਼ਾਂ ’ਤੇ ਦਸਤਖ਼ਤ ਵੀ ਕਰਵਾਏ। ਬਾਅਦ ’ਚ ਉਸ ਨੂੰ ਬੱਸ ’ਚ ਬਿਠਾ ਦਿੱਤਾ। ਉਸ ਦੇ ਭਰਾ ਨੇ ਉਸ ਨੂੰ ਖਮਾਣੋਂ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ, ਜਿੱਥੇ ਸਿਵਲ ਹਸਪਤਾਲ ਖਮਾਣੋਂ ਦੇ ਡਾਕਟਰਾਂ ਨੇ ਉਸ ਨੂੰ ਫਤਿਹਗੜ੍ਹ ਸਾਹਿਬ ਦੇ ਹਸਪਤਾਲ ਚ ਰੈਫਰ ਕੀਤਾ, ਜਿੱਥੋਂ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਫਤਿਹਗੜ੍ਹ ਸਾਹਿਬ ਤੋਂ ਗੌਰਮਿੰਟ ਕਾਲਜ ਸੈਕਟਰ 32 ਚੰਡੀਗੜ੍ਹ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਦੇ ਬਿਆਨਾਂ ਦੇ ਆਧਾਰ ’ਤੇ 3 ਔਰਤਾਂ ਸਮੇਤ 13 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਚੋਣਾਂ ਤੋਂ ਪਹਿਲਾਂ ਜਾਣੋ ਪੰਜਾਬ ਦੇ MPs ਦਾ ਸੰਸਦ 'ਚ ਪ੍ਰਦਰਸ਼ਨ, ਇਨ੍ਹਾਂ ਮੈਂਬਰਾਂ ਨੇ ਪੁੱਛੇ ਸੰਨੀ ਦਿਓਲ ਤੋਂ ਵੀ ਘੱਟ ਸਵਾਲ

ਜਦੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ’ਤੇ ਲੱਗੇ ਦੋਸ਼ਾਂ ਸਬੰਧੀ ਪੱਖ ਲੈਣ ਲਈ ਸੰਪਰਕ ਕੀਤਾ ਤਾਂ ਉਨ੍ਹਾ ਦਾ ਮੋਬਾਈਲ ਬੰਦ ਆ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News