ਜਨਾਨੀ ਨਾਲ ਬਦਤਮੀਜ਼ੀ ਤੇ ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

Wednesday, May 04, 2022 - 02:03 PM (IST)

ਜਨਾਨੀ ਨਾਲ ਬਦਤਮੀਜ਼ੀ ਤੇ ਕੁੱਟਮਾਰ ਕਰਨ ਵਾਲੇ ਖ਼ਿਲਾਫ਼ ਕੇਸ ਦਰਜ

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਜਨਾਨੀ ਨਾਲ ਬਦਤਮੀਜ਼ੀ ਕਰਨ ਅਤੇ ਉਸ ਨਾਲ ਕੁੱਟਮਾਰ ਕਰਨ ਤੇ ਪੁਲਸ ਨੇ ਇਕ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਸਦਰ ਸੰਗਰੂਰ ਦੇ ਪੁਲਸ ਅਧਿਕਾਰੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮੁਦਈ ਨੇ ਬਿਆਨ ਦਰਜ ਕਰਵਾਏ ਕਿ ਮੈਂ ਸਰਕਾਰੀ ਸੇਵਾ ਮੁਕਤ ਅਧਿਆਪਕ ਹਾਂ। ਮੇਰੇ ਪਤੀ ਦੀ ਸਰਜਰੀ ਹੋਈ ਸੀ।

ਡਾਕਟਰ ਦੀ ਸਲਾਹ ਅਨੁਸਾਰ ਜਦੋਂ ਮੇਰਾ ਪਤੀ ਚੱਕਰ ਲਗਾਉਣ ਲਈ ਬਾਹਰ ਨਿਕਲਿਆ ਤਾਂ ਮੈਂ ਵੀ ਉਸਦੇ ਪਿੱਛੇ-ਪਿੱਛੇ ਹੋ ਗਈ ਤਾਂ ਇਕ ਕਾਰ ਚਾਲਕ ਨੇ ਬੜੀ ਤੇਜ਼ੀ ਨਾਲ ਕੱਟ ਮਾਰਕੇ ਗੱਡੀ ਮੇਰੇ ਪਤੀ ਕੋਲ ਰੋਕ ਲਈ। ਉਸ ਨੂੰ ਪਰਮਵੀਰ ਸਿੰਘ ਵਾਸੀ ਸੰਗਰੂਰ ਚਲਾ ਰਿਹਾ ਸੀ ਜਦੋਂ ਮੈਂ ਕਿਹਾ ਕਿ ਤੂੰ ਕਾਰ ਤੇਰੇ ਅੰਕਲ ਵਿਚ ਮਾਰਨੀ ਸੀ ਤਾਂ ਉਸਨੇ ਮੇਰੇ ਮੂੰਹ 'ਤੇ ਥੱਪੜ ਮਾਰਿਆ ਅਤੇ ਗਲੇ ਤੋਂ ਕਮੀਜ਼ ਫੜ੍ਹ ਕੇ ਪਾੜ ਦਿੱਤਾ। ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਪਰਮਵੀਰ ਸਿੰਘ ਵਾਸੀ ਸੰਗਰੂਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News