ਜਾਇਦਾਦ ਨਾਂ ਕਰਵਾਉਣ ਨੂੰ ਲੈ ਕੇ ਕੁੱਟਮਾਰ ਕਰਨ ਵਾਲੇ ਨੂੰਹ-ਪੁੱਤਰ ਖ਼ਿਲਾਫ਼ ਮਾਮਲਾ ਦਰਜ

Friday, Mar 26, 2021 - 05:41 PM (IST)

ਜਾਇਦਾਦ ਨਾਂ ਕਰਵਾਉਣ ਨੂੰ ਲੈ ਕੇ ਕੁੱਟਮਾਰ ਕਰਨ ਵਾਲੇ ਨੂੰਹ-ਪੁੱਤਰ ਖ਼ਿਲਾਫ਼ ਮਾਮਲਾ ਦਰਜ

ਸਮਾਣਾ (ਦਰਦ, ਅਸ਼ੋਕ) : ਪ੍ਰਾਪਰਟੀ ਨਾਮ ਕਰਵਾਉਣ ਦੇ ਮੁੱਦੇ ਨੂੰ ਲੈ ਕੇ ਮਾਤਾ-ਪਿਤਾ ਦੀ ਕੁੱਟਮਾਰ ਕਰਨ ਅਤੇ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਇੱਕ ਮਾਮਲੇ ਵਿਚ ਸਿਟੀ ਪੁਲਸ ਵੱਲੋਂ ਨੂੰਹ-ਪੁੱਤਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ. ਐਸ. ਆਈ. ਤੇਜਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦਰਸ਼ਨ ਕੁਮਾਰ ਵਾਸੀ ਕ੍ਰਿਸ਼ਨਾ ਬਸਤੀ, ਸਮਾਣਾ ਵੱਲੋਂ ਦਿਤੇ ਬਿਆਨਾਂ ਦੇ ਅਨੁਸਾਰ ਉਹ ਆਪਣੇ ਪੁੱਤਰ ਅਤੇ ਨੂੰਹ ਨੂੰ ਬੇਦਖ਼ਲ ਕਰ ਚੁੱਕਾ ਹੈ।

ਇਸ ਦੇ ਬਾਵਜੂਦ ਉਹ ਉਸ ਦੀ ਪ੍ਰਾਪਰਟੀ ਆਪਣੇ ਨਾਮ ਕਰਵਾਉਣਾ ਚਾਹੁੰਦੇ ਹਨ, ਜਦੋਂ ਕਿ ਉਹ ਅਜਿਹਾ ਨਹੀਂ ਚਾਹੁੰਦਾ। ਇਸ ਤੋਂ ਗੁਸੇ ਵਿਚ ਆਏ ਉਸ ਦੇ ਪੁੱਤਰ ਅਤੇ ਨੂੰਹ ਨੇ 13 ਫਰਵਰੀ ਅਤੇ ਇਸ ਤੋਂ ਬਾਅਦ 8 ਮਾਰਚ ਨੂੰ ਉਸ ਦੀ ਬੁਰੀ ਤਰ੍ਹਾ ਕੁੱਟਮਾਰ ਕੀਤੀ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਅਧਿਕਾਰੀ ਦੇ ਅਨੁਸਾਰ ਸ਼ਿਕਾਇਤ ਦੇ ਆਧਾਰ ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News