ਜੇ ਰੈਲੀ ''ਚ ਬੰਦਿਆਂ ਨੇ ਸ਼ਰਾਬ ਪੀ ਲਈ ਤਾਂ ਕੀ ਫਰਕ ਪੈ ਗਿਆ : ਢੀਂਡਸਾ (ਵੀਡੀਓ)

11/26/2015 6:17:37 PM

ਸੰਗਰੂਰ :  ''ਬਠਿੰਡਾ ''ਚ ਹੋਈ ਸਦਭਾਵਨਾ ਰੈਲੀ ''ਚ ਜੇਕਰ 2-4 ਬੰਦਿਆਂ ਨੇ ਸ਼ਰਾਬ ਪੀ ਲਈ ਜਾਂ ਖਰੀਦ ਲਈ ਤਾਂ ਕੀ ਫਰਕ ਪੈ ਗਿਆ ਪਰ ਸਾਰੀ ਰੈਲੀ ''ਚ ਸ਼ਰਾਬ ਵੰਡਣ ਦਾ ਦੋਸ਼ ਲਗਾਉਣਾ ਗਲਤ ਹੈ।'' ਇਹ ਗੱਲ ਸੰਗਰੂਰ ਵਿਖੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਕਹੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਇਸ ਗੱਲ ਨੂੰ ਤੂਲ ਦੇ ਰਹੀਆਂ ਹਨ, ਜਦਕਿ ਅਕਾਲੀ ਦਲ ਨੇ ਕਿਸੇ ਨੂੰ ਸ਼ਰਾਬ ਨਹੀਂ ਵੰਡੀ।
ਜ਼ਿਕਰਯੋਗ ਹੈ ਕਿ ਬੀਤੀ 23 ਨਵੰਬਰ ਨੂੰ ਬਠਿੰਡਾ ''ਚ ਸ਼੍ਰੋਮਣੀ ਅਕਾਲੀ ਦਲ ਨੇ ਸਦਭਾਵਨਾ ਰੈਲੀ ਕੀਤੀ ਸੀ, ਜਿਥੇ ਬੱਸਾਂ ''ਚ ਕੁਝ ਅਕਾਲੀ ਵਰਕਰਾਂ ਦੇ ਹੱਥਾਂ ''ਚ ਸ਼ਰਾਬ ਦੀਆਂ ਬੋਤਲਾਂ ਫੜ ਕੇ ਬੈਠਣ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਸਨ ਅਤੇ ਕਾਂਗਰਸ ਪਾਰਟੀ ਵੀ ਅਕਾਲੀ ਦਲ ''ਤੇ ਸ਼ਰਾਬ ਅਤੇ 500 ਰੁਪਏ ਦਾ ਨੋਟ ਲੋਕਾਂ ''ਚ ਵੰਡਣ ਦਾ ਦੋਸ਼ ਲਗਾ ਚੁੱਕੀ ਹੈ।


Related News