ਨਗਰ ਨਿਗਮ ਚੋਣਾਂ : ਆਖਿਰ ਵਿਧਾਇਕਾਂ ’ਚ ਬਣੀ ਸਹਿਮਤੀ, ਇਸੇ ਮਹੀਨੇ ਫਾਈਨਲ ਹੋਵੇਗਾ ਵਾਰਡਬੰਦੀ ਦਾ ਡਰਾਫਟ

06/24/2023 5:29:24 PM

ਲੁਧਿਆਣਾ (ਹਿਤੇਸ਼) : ਨਗਰ ਨਿਗਮ ਚੋਣ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਨੂੰ ਲੈ ਕੇ ਆਖਿਰ ਵਿਧਾਇਕਾਂ ’ਚ ਸਹਿਮਤੀ ਬਣ ਗਈ ਹੈ, ਜਿਸ ਦੇ ਅਧੀਨ ਡਰਾਫਟ ਨੋਟੀਫਿਕੇਸ਼ਨ ਇਸੇ ਮਹੀਨੇ ਜਾਰੀ ਹੋ ਸਕਦਾ ਹੈ। ਇੱਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਸਰਕਾਰ ਵਲੋਂ ਨਗਰ ਨਿਗਮ ਚੋਣਾਂ ਕਰਵਾਉਣ ਲਈ ਨਵੇਂ ਸਿਰੇ ਤੋਂ ਵਾਰਡਬੰਦੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਲਈ ਆਬਾਦੀ ਦਾ ਡੋਰ-ਟੂ-ਡੋਰ ਸਰਵੇ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਬਾਊਂਡਰੀ ਮਾਰਕ ਕਰਨ ਦਾ ਕੰਮ ਕਾਫੀ ਦੇਰ ਪਹਿਲਾਂ ਪੂਰਾ ਹੋ ਗਿਆ ਹੈ ਪਰ ਵਾਰਡ ਦੀ ਰਿਜ਼ਰਵੇਸ਼ਨ ਦੇ ਆਧਾਰ ’ਤੇ ਨੰਬਰਿੰਗ ਫਾਈਨਲ ਕਰਨ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ, ਜਿਸ ਨੂੰ ਲੈ ਕੇ ਵਿਧਾਇਕਾਂ ਦੇ ਵਿਚਕਾਰ ਸਹਿਮਤੀ ਨਾ ਬਣਨ ਦੀ ਚਰਚਾ ਹੋ ਰਹੀ ਹੈ। ਇਸ ਦੌਰਾਨ ਫਗਵਾੜਾ, ਅੰਮ੍ਰਿਤਸਰ ਦੇ ਬਾਅਦ ਹੁਣ ਜਲੰਧਰ ’ਚ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਹੋ ਗਈ ਹੈ, ਜਿਸ ਤੋਂ ਬਾਅਦ ਲੁਧਿਆਣਾ ਦਾ ਮਾਮਲਾ ਅਧ ਵਿਚਾਲੇ ਲਟਕਿਆ ਹੋਣ ਨੂੰ ਲੈ ਕੇ ਸਰਕਾਰ ਦਾ ਦਬਾਅ ਵਧਣ ਤੋਂ ਬਾਅਦ ਵਿਧਾਇਕਾਂ ਵਲੋਂ ਸ਼ੁੱਕਰਵਾਰ ਨੂੰ ਨਗਰ ਨਿਗਮ ਕਮਿਸ਼ਨਰ ਦੇ ਕੈਂਪ ਆਫਿਸ ’ਚ ਮੀਟਿੰਗ ਕੀਤੀ ਗਈ।

PunjabKesari

ਜਾਣਕਾਰੀ ਮੁਤਾਬਕ ਇਸ ਮੀਟਿੰਗ ਦੌਰਾਨ ਲੋਕਲ ਬਾਡੀਜ਼ ਵਿਭਾਗ ਤੋਂ ਇਲੈਕਸ਼ਨ ਸੈੱਲ ਦੇ ਅਧਿਕਾਰੀਆਂ ਨੂੰ ਵੀ ਬੁਲਾਇਆ ਗਿਆ ਸੀ, ਜਿਨ੍ਹਾਂ ਨਾਲ ਚਰਚਾ ਕਰਨ ਤੋਂ ਬਾਅਦ ਨਵੇਂ ਸਿਰੇ ਤੋਂ ਵਾਰਡ ਬਾਊਂਡਰੀ ’ਚ ਬਦਲਾਅ ਦੇ ਬਾਅਦ ਰਿਜ਼ਰਵੇਸ਼ਨ ਅਤੇ ਨੰਬਰਿੰਗ ਲਗਾਉਣ ਨੂੰ ਲੈ ਕੇ ਜੋ ਫਾਰਮੂਲਾ ਤਿਆਰ ਕੀਤਾ ਗਿਆ ਹੈ। ਉਸ ਦੇ ਆਧਾਰ ’ਤੇ ਨਵੇਂ ਸਿਰੇ ਤੋਂ ਵਾਰਡਬੰਦੀ ਦਾ ਡਰਾਫਟ ਇਸੇ ਮਹੀਨੇ ਦੇ ਅੰਦਰ ਫਾਈਨਲ ਕਰਨ ਦਾ ਟਾਰਗੈੱਟ ਰੱਖਿਆ ਗਿਆ ਹੈ।

ਇਹ ਵੀ ਪੜ੍ਹੋ : ਇਕ ਹਫ਼ਤੇ ’ਚ ਖਤਮ ਹੋ ਜਾਵੇਗੀ NGT ਦੀ ਡੈੱਡਲਾਈਨ, ਅਜੇ ਤੱਕ ਫਾਈਨਲ ਨਹੀਂ ਹੋਈ ਗਿਆਸਪੁਰਾ ਹਾਦਸੇ ਦੀ ਰਿਪੋਰਟ

ਇਕ ਸਾਲ ਤੋਂ ਅੱਧ-ਵਿਚਾਲੇ ਲਟਕਿਆ ਹੋਇਆ ਹੈ ਮਾਮਲਾ
ਭਾਵੇਂ ਨਗਰ ਨਿਗਮ ਦੇ ਜਨਰਲ ਹਾਊਸ ਦਾ ਕਾਰਜਕਾਲ ਮਾਰਚ ’ਚ ਪੂਰਾ ਹੋਇਆ ਹੈ ਪਰ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕਰਨ ਦਾ ਕੰਮ 1 ਸਾਲ ਤੋਂ ਅੱਧ-ਵਿਚਾਲੇ ਲਟਕਿਆ ਹੋਇਆ ਹੈ ਕਿਉਂਕਿ ਸਰਕਾਰ ਵਲੋਂ ਇਕ ਹਫਤੇ ਦੇ ਅੰਦਰ ਸਿਰੇ ਤੋਂ ਵਾਰਡਬੰਦੀ ਫਾਈਨਲਕਰਨ ਦੇ ਆਰਡਰ ਪਿਛਲੇ ਸਾਲ ਜੂਨ ਦੌਰਾਨ ਜਾਰੀ ਕੀਤੇ ਗਏ ਸੀ ਪਰ ਪਹਿਲਾਂ ਆਬਾਦੀ ਦੇ ਅੰਕੜਿਆਂ ਦਾ ਡੋਰ-ਟੂ-ਡੋਰ ਸਰਵੇ ਕਰਨ ਵਿਚ ਹੀ ਕਾਫੀ ਸਮਾਂ ਲਗਾ ਦਿੱਤਾ ਗਿਆ, ਜਿਸ ਦੇ ਬਾਅਦ ਤੋਂ ਨਵੇਂ ਸਿਰੇ ਵਾਰਡਾਂ ਦੀ ਬਾਊਂਡਰੀ ਵਿਚ ਬਦਲਾਅ ਕਰਨ ਦੀ ਗੇਂਦ ਵਿਧਾਇਕਾਂ ਦੇ ਪਾਲੇ ’ਚ ਹੈ। ਇੱਥੋਂ ਤੱਕ ਕਿ ਰਿਜ਼ਰਵੇਸ਼ਨ ਦੇ ਆਧਾਰ ’ਤੇ ਨੰਬਰਿੰਗ ਫਾਈਨਲ ਨਾ ਕਰਨ ਦੀ ਵਜ੍ਹਾ ਨਾਲ ਵਾਰਡਬੰਦੀ ਕਮੇਟੀ ਦੀ ਬੈਠਕ ਇਕ ਤੋਂ ਬਾਅਦ ਇਕ ਕਰ ਕੇ ਅੱਧਾ ਦਰਜਨ ਤੋਂ ਜ਼ਿਆਦਾ ਵਾਰ ਰੱਦ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਕੇਂਦਰੀ ਮੰਤਰੀ ਅਰਜੁਨ ਰਾਮ ਨੇ ਹੁਸੈਨੀਵਾਲਾ ਲਈ ਕੀਤਾ ਵੱਡਾ ਐਲਾਨ 

ਹੁਣ ਇਹ ਵਰਤੀ ਜਾਵੇਗੀ ਪ੍ਰਕਿਰਿਆ
ਨਿਯਮਾਂ ਮੁਤਾਬਕ ਵਾਰਡਾਂ ਦੀ ਬਾਊਂਡਰੀ ’ਚ ਬਦਲਾਅ ਕਰਨ ਤੋਂ ਬਾਅਦ ਰਿਜ਼ਰਵੇਸ਼ਨ ਦੇ ਆਧਾਰ ’ਤੇ ਨੰਬਰਿੰਗ ਲਗਾਉਣ ’ਤੇ ਹੀ ਨਵੇਂ ਸਿਰੇ ਤੋਂ ਵਾਰਡਬੰਦੀ ਫਾਈਨਲ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਤੋਂ ਪਹਿਲਾਂ ਵਾਰਡਬੰਦੀ ਕਮੇਟੀ ਦੀ ਬੈਠਕ ’ਚ ਮਨਜ਼ੂਰੀ ਮਿਲਣ ਤੋਂ ਬਾਅਦ ਨਕਸ਼ੇ ’ਤੇ ਪਬਲਿਕ ਤੋਂ ਇਤਰਾਜ਼ ਮੰਗਣ ਦੀ ਪ੍ਰਕਿਰਿਆ ਵਰਤੀ ਜਾਵੇਗੀ।

ਇਹ ਵੀ ਪੜ੍ਹੋ : ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਮਿਲੇਗੀ ਰਾਹਤ, ਹੀਟ ਵੇਵ ਐਡਵਾਇਜ਼ਰੀ ਕੀਤੀ ਜਾਰੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News