ਲੜਾਈ-ਝਗੜੇ ਦੇ ਕੇਸ ''ਚੋਂ ਮੁਲਜ਼ਮ ਬਰੀ

01/15/2018 11:10:07 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ)- ਐਡੀਸ਼ਨਲ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਜਰਨੈਲ ਸਿੰਘ ਨੇ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜਗਨੰਦਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਤਲਵੰਡੀ ਜ਼ਿਲਾ ਬਰਨਾਲਾ ਤੇ ਹੋਰਨਾਂ ਨੂੰ ਲੜਾਈ-ਝਗੜੇ ਦੇ ਮੁਕੱਦਮੇ 'ਚੋਂ ਬਾਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ।
ਇਹ ਕੇਸ ਨਰਿੰਦਰ ਕੁਮਾਰ ਉਰਫ ਨਸੀਬ ਚੰਦ ਪੁੱਤਰ ਸੁਖਦੇਵ ਰਾਜ ਵਾਸੀ ਚਾਗਲੀ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਨਰਿੰਦਰ ਕੁਮਾਰ ਉਰਫ ਨਸੀਬ ਚੰਦ ਨੇ ਦੋਸ਼ ਲਾਇਆ ਸੀ ਕਿ ਉਸ ਦੀ ਤੇ ਉਸ ਦੇ ਸਾਥੀਆਂ ਦੀ ਕਿਰਨ ਸ਼ਰਮਾ ਦੇ ਖੇਤ 'ਚ ਪਾਣੀ ਲਾਉਣ ਸਮੇਂ ਮੋਟਰ 'ਤੇ ਜਗਨੰਦਨ ਸਿੰਘ ਤੇ ਉਸ ਦੇ ਸਾਥੀਆਂ ਨੇ ਡੰਡਿਆਂ ਨਾਲ ਕੁੱਟਮਾਰ ਕੀਤੀ। ਇਸ ਮਾਮਲੇ 'ਚ 10 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਗਿਆ ਸੀ। ਐਡਵੋਕੇਟ ਕੁਲਵੰਤ ਗੋਇਲ ਨੇ ਜਗਨੰਦਨ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਤਲਵੰਡੀ ਦੀ ਪੈਰਵਾਈ ਕਰਦਿਆਂ ਦੱਸਿਆ ਕਿ ਇਸ ਕੇਸ ਵਿਚ ਸ਼ਿਕਾਇਤਕਰਤਾ ਤੇ ਹੋਰ ਗਵਾਹ ਅਦਾਲਤ ਵਿਚ ਆ ਕੇ ਘਟਨਾ ਸੰਬੰਧੀ ਠੋਸ ਗਵਾਹੀ ਹੀ ਨਹੀਂ ਦੇ ਸਕੇ, ਬਲਕਿ ਸ਼ਿਕਾਇਤਕਰਤਾ ਨੇ ਇਹ ਵੀ ਮੰਨਿਆ ਹੈ ਕਿ ਘਟਨਾ ਸਮੇਂ ਉਸ ਨੂੰ ਦੋਸ਼ੀਆਂ ਦੇ ਨਾਂ ਨਹੀਂ ਪਤਾ ਸਨ ਤੇ ਦੋਸ਼ੀਆਂ ਦੇ ਨਾਂ ਅਦਾਲਤ ਵਿਚ ਆ ਕੇ ਪੁਲਸ ਨੇ ਦੱਸੇ ਸੀ। ਜੱਜ ਸਾਹਿਬ ਨੇ ਐਡਵੋਕੇਟ ਕੁਲਵੰਤ ਗੋਇਲ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਜਗਨੰਦਨ ਸਿੰਘ ਆਦਿ ਨੂੰੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਦਿੱਤਾ।


Related News