ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਬਰਾਤੀ ਹੋਏ ਲੋਹੇ-ਲਾਖੇ, ਫਿਰ ਜੋ ਹੋਇਆ, ਖ਼ੁਦ ਹੀ ਦੇਖ ਲਓ ਵੀਡੀਓ

Saturday, Dec 02, 2023 - 12:28 PM (IST)

ਚੱਲਦੇ ਵਿਆਹ 'ਚ ਪੈ ਗਿਆ ਪੁਆੜਾ, ਬਰਾਤੀ ਹੋਏ ਲੋਹੇ-ਲਾਖੇ, ਫਿਰ ਜੋ ਹੋਇਆ, ਖ਼ੁਦ ਹੀ ਦੇਖ ਲਓ ਵੀਡੀਓ

ਮੋਹਾਲੀ : ਮੋਹਾਲੀ ਦੇ ਫੇਜ਼-1 'ਚ ਸਥਿਤ ਇਕ ਕਮਿਊਨਿਟੀ ਸੈਂਟਰ 'ਚ ਹੋ ਰਹੇ ਵਿਆਹ ਦੌਰਾਨ ਉਸ ਵੇਲੇ ਗਾਹ ਪੈ ਗਿਆ, ਜਦੋਂ ਦੋਵੇਂ ਧਿਰਾਂ ਆਪਸ 'ਚ ਲੜ ਪਈਆਂ। ਗੱਲ ਇੰਨੀ ਵੱਧ ਗਈ ਕਿ ਮਾਮਲਾ ਘਸੁੰਨ-ਮੁੱਕੀ ਤੱਕ ਪੁੱਜ ਗਿਆ। ਇਸ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪੁੱਜੀ ਪੁਲਸ ਵੱਲੋਂ ਦੋਹਾਂ ਧਿਰਾਂ ਵਿਚਕਾਰ ਮਾਮਲਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਦੇ ਸੈਕਟਰ-25 ਤੋਂ ਵਿਆਹ ਦੀ ਬਰਾਤ ਮੋਹਾਲੀ ਦੇ ਸੈਕਟਰ-56 ਵਿਖੇ ਪੁੱਜੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ 'ਮੌਸਮ' ਨੂੰ ਲੈ ਕੇ ਫਿਰ ਨਵਾਂ Alert ਜਾਰੀ, ਜਾਣੋ ਅਗਲੇ 24 ਘੰਟਿਆਂ ਦੌਰਾਨ ਕਿਹੋ ਜਿਹਾ ਰਹੇਗਾ

ਇਸ ਦੌਰਾਨ ਡੀ. ਜੇ. 'ਤੇ ਗਾਣੇ ਵਜਾਉਣ ਨੂੰ ਲੈ ਕੇ ਕੁੜੀ ਅਤੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਵਿਚਕਾਰ ਬਹਿਸ ਹੋ ਗਈ ਅਤੇ ਬਰਾਤੀ ਲੋਹੇ-ਲਾਖੇ ਹੋ ਗਏ। ਇਸ ਮਗਰੋਂ ਕੁੜੀ ਵਾਲਿਆਂ ਨੂੰ ਵੀ ਗੁੱਸਾ ਆ ਗਿਆ ਤਾਂ ਵਿਆਹ ਸਮਾਰੋਹ ਦੌਰਾਨ ਹੀ ਘਸੁੰਨ, ਮੁੱਕੇ ਅਤੇ ਲੱਤਾਂ ਚੱਲ ਪਈਆਂ। ਵਿਆਹ ਦੇ ਮਾਹੌਲ 'ਚ ਭਾਜੜਾਂ ਪੈ ਗਈਆਂ ਅਤੇ ਦੋਹਾਂ ਧਿਰਾਂ ਵੱਲੋਂ ਇਕ-ਦੂਜੇ 'ਤੇ ਹਮਲਾ ਕੀਤਾ ਗਿਆ।

ਇਹ ਵੀ ਪੜ੍ਹੋ : ਧੁੰਦ ਕਾਰਨ ਚੰਡੀਗੜ੍ਹ ਤੋਂ ਚੱਲਣ ਵਾਲੀਆਂ ਇਹ ਟਰੇਨਾਂ ਰੱਦ, ਪੜ੍ਹੋ ਪੂਰੀ ਸੂਚੀ

ਇਸ ਮਾਮਲੇ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪੁੱਜੀ ਅਤੇ ਫਿਰ ਪੁਲਸ ਦੇ ਸਾਹਮਣੇ ਹੀ ਦੋਹਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ। ਇਸ ਘਟਨਾ ਕਾਰਨ ਵਿਆਹ ਦੇ ਰੰਗ 'ਚ ਭੰਗ ਪੈ ਗਈ ਪਰ ਬਾਅਦ 'ਚ ਮਾਮਲਾ ਸੁਲਝਾ ਲਿਆ ਗਿਆ। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੁੰਦੀ ਦੱਸੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News