''ਬਰਫ਼ੀ'' ਦੇ ਟੁਕੜੇ ਪਿੱਛੇ ਚੱਲ ਗਏ ਇੱਟਾਂ-ਰੋੜੇ, ਦੁਕਾਨਦਾਰ ਤੇ ਉਸ ਦੇ ਭੈਣ-ਭਰਾ ਦੀ ਹੋਈ ਕੁੱਟਮਾਰ, ਘਟਨਾ CCTV ''ਚ ਕੈਦ
Tuesday, Jul 16, 2024 - 04:31 AM (IST)

ਖੰਨਾ (ਜ.ਬ.)- ਨੇੜਲੇ ਪਿੰਡ ਦਹੇੜੂ ’ਚ ਬਰਫੀ ਖਾਣ ਵਰਗੀ ਮਾਮੂਲੀ ਗੱਲ ਨੂੰ ਲੈ ਕੇ ਦੋ ਧਿਰਾਂ 'ਚ ਝਗੜਾ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿੱਥੇ ਪਿੰਡ ਦੇ ਕੁਝ ਲੋਕਾਂ ਨੇ ਦੁਕਾਨਦਾਰ ਅਤੇ ਉਸ ਦੇ ਪਰਿਵਾਰ ’ਤੇ ਹਮਲਾ ਕਰ ਦਿੱਤਾ। ਉਨ੍ਹਾਂ 'ਚੋਂ ਇਕ ਨੇ ਦੁਕਾਨਦਾਰ ਦੇ ਸਿਰ ’ਚ ਪਲੇਟ ਮਾਰੀ ਗਈ, ਇੱਟਾਂ ਨਾਲ ਵੀ ਹਮਲਾ ਕੀਤਾ ਗਿਆ। ਹਮਲੇ ’ਚ ਦੁਕਾਨਦਾਰ ਸਮੇਤ 3 ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਖੰਨਾ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀਆਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਨੇ ਹਮਲਾ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੁਕਾਨ ਦੇ ਅੰਦਰ ਹੋਇਆ ਝਗੜਾ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਿਆ। ਦੁਕਾਨ ਦੇ ਬਾਹਰ ਕੋਈ ਕੈਮਰਾ ਨਹੀਂ ਸੀ। ਦੁਕਾਨਦਾਰ ਦਵਾਰਕਾ ਪ੍ਰਸਾਦ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਦਹੇੜੂ ’ਚ ਜੈ ਰਾਮ ਸਵੀਟ ਸ਼ਾਪ ਨਾਂ ਦੀ ਦੁਕਾਨ ਚਲਾਉਂਦਾ ਹੈ। ਉਸ ਦੀ ਦੁਕਾਨ ’ਤੇ ਪਿੰਡ ਦਾ ਅਮਨਜੋਤ ਸਿੰਘ ਸਾਮਾਨ ਲੈਣ ਆਇਆ ਸੀ, ਜੋ ਆਪਣੇ ਆਪ ਹੀ ਕਾਊਂਟਰ ’ਚੋਂ ਬਰਫੀ ਕੱਢ ਕੇ ਖਾਣ ਲੱਗ ਪਿਆ।
ਇਹ ਵੀ ਪੜ੍ਹੋ- ਸਵਾਰੀ ਨੂੰ ਲੈ ਕੇ ਹੋਈ ਬਹਿਸ ਨੇ ਧਾਰਿਆ ਖ਼ੂਨੀ ਰੂਪ, ਆਟੋ ਚਾਲਕ ਦੇ ਮੁੱਕਿਆਂ ਨਾਲ ਈ-ਰਿਕਸ਼ਾ ਚਾਲਕ ਦੀ ਹੋਈ ਮੌਤ
ਜਦੋਂ ਉਸ ਨੇ ਅਮਨਜੋਤ ਨੂੰ ਰੋਕਿਆ ਤਾਂ ਉਹ ਉਸ ਨਾਲ ਝਗੜਾ ਕਰਨ ਲੱਗ ਪਿਆ ਅਤੇ ਉਸ ਦੇ ਸਿਰ ’ਚ ਪਲੇਟ ਮਾਰ ਦਿੱਤੀ। ਇਸੇ ਦੌਰਾਨ ਦੁਕਾਨਦਾਰ ਦਾ ਭਰਾ ਸੰਤੋਸ਼ ਕੁਮਾਰ ਅਤੇ ਭੈਣ ਨਿਸ਼ੂ ਆ ਗਏ। ਦਵਾਰਕਾ ਅਨੁਸਾਰ ਰੌਲਾ ਸੁਣ ਕੇ ਅਮਨਜੋਤ ਦੇ ਪਿਤਾ ਚਰਨ ਸਿੰਘ ਅਤੇ 6-7 ਹੋਰ ਲੋਕ ਉਥੇ ਆ ਗਏ। ਇਨ੍ਹਾਂ ਸਾਰੇ ਲੋਕਾਂ ਨੇ ਉਸ ਦੀ ਅਤੇ ਉਸ ਦੇ ਭੈਣ-ਭਰਾ ਦੀ ਕੁੱਟਮਾਰ ਕੀਤੀ। ਇੱਟਾਂ ਨਾਲ ਹਮਲਾ ਕੀਤਾ ਗਿਆ ਅਤੇ ਦੁਕਾਨ ਦੀ ਭੰਨਤੋੜ ਕੀਤੀ ਗਈ।
ਕੀ ਕਹਿਣੈ ਪੁਲਸ ਇੰਚਾਰਜ ਦਾ
ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੇ ਕੋਟ ਪੁਲਸ ਚੌਕੀ ਦੇ ਇੰਚਾਰਜ ਪਰਗਟ ਸਿੰਘ ਨੇ ਦੱਸਿਆ ਕਿ ਦੁਕਾਨਦਾਰ ਦਵਾਰਕਾ ਪ੍ਰਸਾਦ ਦੇ ਬਿਆਨਾਂ ’ਤੇ ਪੁਲਸ ਨੇ ਧਾਰਾ 115 (2), 118 (1), 324 (4), 191 (3) ਧਾਰਾ 190 ਤਹਿਤ ਕੇਸ ਦਰਜ ਕਰ ਲਿਆ ਹੈ। ਫਿਲਹਾਲ ਅਮਨਜੋਤ ਸਿੰਘ ਅਤੇ ਉਸ ਦੇ ਪਿਤਾ ਚਰਨ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਜਾਂਚ ਦੌਰਾਨ ਜਿਨ੍ਹਾਂ ਲੋਕਾਂ ਦੇ ਨਾਂ ਸਾਹਮਣੇ ਆਉਣਗੇ, ਉਨ੍ਹਾਂ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਦੇਖ ਲਓ ਨਸ਼ੇੜੀਆਂ ਦਾ ਹਾਲ ! ਨਸ਼ਾ ਕਰਨ ਤੋਂ ਰੋਕਿਆ ਤਾਂ ਨੌਜਵਾਨ ਨੇ ਆਪਣੇ ਪਿਓ ਨੂੰ ਹੀ ਪਹੁੰਚਾ'ਤਾ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e