ਫੀਫਾ ਵਰਲਡ ਕੱਪ : ਟੂਰਨਾਮੈਂਟ ਭਾਰਤ 'ਚ ਪਰ ਫੁੱਟਬਾਲ ਚੀਨ ਅਤੇ ਪਾਕਿ ਤੋਂ

Saturday, Oct 07, 2017 - 04:13 PM (IST)

ਜਲੰਧਰ, (ਬਿਊਰੋ)— ਦੇਸ਼ 'ਚ ਪਹਿਲੀ ਵਾਰ ਫੀਫਾ ਅੰਡਰ-17 ਫੁੱਟਬਾਲ ਟੂਰਨਾਮੈਂਟ ਦਾ ਆਯੋਜਨ ਹੋ ਰਿਹਾ ਹੈ। ਇਹ ਫੁੱਟਬਾਲ ਭਾਰਤ 'ਚ ਖੇਡਿਆ ਜਾਵੇਗਾ। ਪਰ ਇਸ ਫੁੱਟਬਾਲ ਟੂਰਨਾਮੈਂਟ 'ਚ ਦੇਸ਼ ਦੀ ਅਤੇ ਖਾਸ ਕਰਕੇ ਜਲੰਧਰ ਦੀ ਸਪੋਰਟਸ ਇੰਡਸਟ੍ਰੀ ਨੂੰ ਕੋਈ ਲਾਭ ਹੁੰਦਾ ਦਿਖਾਈ ਨਹੀਂ ਦੇ ਰਿਹਾ ਹੈ। ਜਲੰਧਰ ਸਪੋਰਟਸ ਇੰਡਸਟ੍ਰੀ ਨੂੰ ਕੋਈ ਆਰਡਰ ਨਹੀਂ ਮਿਲਿਆ ਹੈ। ਇਹ ਟੂਰਨਾਮੈਂਟ ਭਾਵੇਂ ਭਾਰਤ 'ਚ ਖੇਡਿਆ ਜਾ ਰਿਹਾ ਹੈ ਪਰ ਇਸ 'ਚ ਵਰਤੋਂ ਕੀਤੇ ਗਏ ਫੁੱਟਬਾਲ ਚੀਨ ਅਤੇ ਪਾਕਿਸਤਾਨ ਦੇ ਬਣੇ ਹੋਏ ਹਨ। ਜਾਣਕਾਰ ਇਸ ਦੇ ਪਿੱਛੇ ਪ੍ਰਮੋਸ਼ਨ, ਬ੍ਰਾਂਡਿੰਗ ਸਮੇਤ ਕਈ ਹੋਰ ਕਾਰਨ ਦੱਸ ਰਹੇ ਹਨ। ਹਾਲਾਂਕਿ ਸ਼ਹਿਰ ਦੀ ਖੇਡ ਇੰਡਸਟ੍ਰੀ ਨੂੰ ਟੂਰਨਾਮੈਂਟ ਦੇ ਦੌਰਾਨ ਘਰੇਲੂ ਆਰਡਰ ਮਿਲਣ ਦੀ ਆਸ ਹੈ।

ਪਿਛਲੇ ਸਾਲ ਸ਼ਹਿਰ ਦੀ ਖੇਡ ਇੰਡਸਟ੍ਰੀ 'ਚ 15 ਫੀਸਦੀ ਗ੍ਰੋਥ ਦੇਖੀ ਗਈ ਸੀ। ਇਸ ਸਾਲ ਇੰਡਸਟ੍ਰੀ 'ਚ 25 ਫੀਸਦੀ ਦੀ ਗ੍ਰੋਥ ਵਧਣ ਦੀ ਉਮੀਦ ਹੈ। ਜਿਵੇਂ-ਜਿਵੇਂ ਫੁੱਟਬਾਲ ਦਾ ਜਨੂੰਨ ਦੇਸ਼ਵਾਸੀਆਂ ਦੇ ਸਿਰ ਚੜ੍ਹ ਕੇ ਬੋਲੇਗਾ ਤਿਵੇਂ-ਤਿਵੇਂ ਫੁੱਟਬਾਲ ਦੇ ਘਰੇਲੂ ਆਰਡਰ ਮਿਲਣੇ ਸ਼ੁਰੂ ਹੋ ਜਾਣਗੇ। ਟੂਰਨਾਮੈਂਟ ਨੂੰ ਲੈ ਕੇ ਇੰਡਸਟ੍ਰੀ ਨੇ ਲਗਭਗ ਡੇਢ ਲੱਖ ਫੁੱਟਬਾਲ ਤਿਆਰ ਕੀਤੇ ਹਨ। ਇਕ ਫੁੱਟਬਾਲ ਨੂੰ ਬਣਾਉਣ 'ਚ 200 ਤੋਂ 400 ਰੁਪਏ ਲਗਦੇ ਹਨ। ਜ਼ਿਕਰਯੋਗ ਹੈ ਕਿ ਸੂਬੇ 'ਚ ਫੁੱਟਬਾਲ ਦੇ ਕੁੱਲ 40 ਐਕਸਪੋਰਟਰਸ ਹਨ, ਜੋ 150 ਤੋਂ 200 ਕਰੋੜ ਦੇ ਵਿਚਾਲੇ ਹਰ ਸਾਲ ਕਾਰੋਬਾਰ ਕਰਦੇ ਹਨ। ਘਰੇਲੂ ਕਾਰੋਬਾਰ ਹਰ ਸਾਲ 35 ਕਰੋੜ ਦੇ ਕਰੀਬ ਰਹਿੰਦਾ ਹੈ। ਟੂਰਨਾਮੈਂਟ 'ਚ ਆਰਡਰ ਮਿਲਣ ਦੇ ਨਾਲ-ਨਾਲ ਕਾਰੋਬਾਰ ਦੇ 25 ਫੀਸਦੀ ਗ੍ਰੋਥ ਦੇ ਨਾਲ 43.75 ਕਰੋੜ ਰੁਪਏ ਰਹਿਣ ਦੀ ਉਮੀਦ ਹੈ।


Related News