ਅੰਮ੍ਰਿਤਸਰ ’ਚ ਪਵੇਗੀ ਕਹਿਰ ਦੀ ਠੰਡ, 7 ਤੋਂ 10 ਦਿਨਾਂ ਅੰਦਰ ਤੇਜ਼ੀ ਨਾਲ ਡਿੱਗੇਗਾ ਤਾਪਮਾਨ
Monday, Dec 01, 2025 - 02:41 PM (IST)
ਅੰਮ੍ਰਿਤਸਰ (ਰਮਨ)– ਗੁਰੂ ਨਗਰੀ 'ਚ ਦਸੰਬਰ ਦੀ ਦਸਤਕ ਨਾਲ ਹੀ ਠੰਡ ਆਪਣਾ ਅਸਰ ਦਿਖਾਉਣ ਲੱਗੀ ਹੈ। ਮੌਸਮ ਵਿਭਾਗ ਦੇ ਅਨੁਮਾਨ ਅਨੁਸਾਰ ਆਉਣ ਵਾਲੇ 7 ਤੋਂ 10 ਦਿਨਾਂ ’ਚ ਤਾਪਮਾਨ ’ਚ ਹੋਰ ਗਿਰਾਵਟ ਦਰਜ ਹੋਵੇਗੀ। ਦਿਨ ਦਾ ਵਧੇਰੇ ਤਾਪਮਾਨ ਜਿਥੇ 20-22 ਡਿਗਰੀ ਸੈਲਸੀਅਸ ਦੇ ਆਪਪਾਸ ਰਹੇਗਾ, ਉਥੇ ਹੀ ਰਾਤ ਦਾ ਪਾਰਾ 6-7 ਡਿਗਰੀ ਤਕ ਲੁੜਕਣ ਦੀ ਸੰਭਾਵਨਾ ਹੈ। ਰਾਤ ਅਤੇ ਸਵੇਰੇ ਦੀ ਠੰਡਕ ਆਮ ਦਿਨਾਂ ਦੀ ਤੁਲਨਾ ਵਿਚ ਹੋਰ ਤੇਜ਼ ਮਹਿਸੂਸ ਹੋਵੇਗੀ।
ਇਹ ਵੀ ਪੜ੍ਹੋ- ਕਹਿਰ ਓ ਰੱਬਾ: ਭਿਆਨਕ ਹਾਦਸੇ ਨੇ ਲਈ ਜਾਨ, ਸੜਕ 'ਤੇ ਵਿੱਛੀਆਂ ਲਾਸ਼ਾਂ, ਪਰਿਵਾਰ ਦਾ ਰੋ-ਰੋ ਬੁਰਾ ਹਾਲ
ਅੱਜ ਸ਼ਹਿਰ ਵਿਚ ਵਧੇਰੇ ਤਾਪਮਾਨ ਲਗਭਗ 23 ਡਿਗਰੀ ਅਤੇ ਘੱਟੋ-ਘੱਟ 6 ਡਿਗਰੀ ਦਰਜ ਹੋਇਆ। ਦਿਨੇ ਇੱਥੇ ਧੁੱਪ ਵੀ ਨਿਕਲਦੀ ਰਹੀ, ਉਥੇ ਹੀ ਕਾਲੇ ਬੱਦਲ ਛਾਏ ਰਹੇ ਅਤੇ ਠੰਡੀਆਂ ਹਵਾਵਾਂ ਚਲਦੀਆਂ ਰਹੀਆਂ। ਮੌਸਮ ਮਾਹਰਾਂ ਮੁਤਾਬਕ ਰਾਤਾਂ ਲਗਾਤਾਰ ਠੰਡੀਆਂ ਹੁੰਦੀਆਂ ਜਾਣਗੀਆਂ ਅਤੇ ਦਸੰਬਰ ਦੀ ਸ਼ੁਰੂਆਤ ’ਚ ਗਰਮ ਕੱਪੜਿਆਂ ਦੀ ਲੋੜ ਵਧ ਜਾਵੇਗੀ। ਆਸਮਾਨ ਵਧੇਰੇ ਸਾਫ ਰਹਿਣ ਦੀ ਉਮੀਦ ਹੈ, ਹਾਲਾਂਕਿ ਹਲਕੀ ਧੁੰਦ ਅਤੇ ਸਰਦ ਹਵਾਵਾਂ ਸਵੇਰੇ-ਸ਼ਾਮ ਚੱਲ ਸਕਦੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਸਰਹੱਦ 'ਤੇ ਵਧਿਆ ਖ਼ਤਰਾ ! ਡਰੋਨਾਂ ਮੂਵਮੈਂਟ ਬੇਕਾਬੂ, 11 ਮਹੀਨਿਆਂ ਦਾ ਅੰਕੜਾ ਕਰੇਗਾ ਹੈਰਾਨ
ਬਦਲਦੇ ਮੌਸਮ ਦੇ ਚਲਦੇ ਇਲਾਜ ਮਾਹਿਰਾਂ ਨੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਸਵੇਰੇ-ਸ਼ਾਮ ਬਾਹਰ ਨਿਕਲਦੇ ਸਮੇਂ ਗਰਮ ਕੱਪੜਿਆਂ ਦੀ ਵਰਤੋਂ ਕਰਨਾ ਜ਼ਰੂਰੀ ਦੱਸਿਆ ਗਿਆ ਹੈ। ਧੁੱਪ ਦੇ ਸਮੇਂ ਤਾਪਮਾਨ ਥੋੜ੍ਹਾ ਰਾਹਤ ਦਿੰਦਾ ਹੈ ਪਰ ਸੂਰਜ ਢਲਦਿਆਂ ਹੀ ਠੰਡ ਫਿਰ ਆਪਣਾ ਜ਼ੋਰ ਦਿਖਾ ਦਿੰਦੀ ਹੈ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਬਦਲਦੇ ਮੌਸਮ ’ਚ ਰੱਖੋ ਖੁਦ ਦਾ ਖਿਆਲ
ਆਉਣ ਵਾਲੇ ਦਿਨਾਂ ਵਿਚ ਘੱਟੋ-ਘੱਟ ਤਾਪਮਾਨ ਵਿਚ ਹੋਰ ਗਿਰਾਵਟ ਹੋ ਸਕਦੀ ਹੈ। ਦਸੰਬਰ ਦੀ ਸ਼ੁਰੂਆਤ ਅੰਮ੍ਰਿਤਸਰ ਲਈ ਇਸ ਵਾਰ ਆਮ ਤੋਂ ਵੱਧ ਠੰਡੀ ਰਹਿਣ ਵਾਲੀ ਹੈ, ਜਿਸ ਨਾਲ ਬਦਲਦੇ ਮੌਸਮ ਵਿਚ ਖੁਦ ਦਾ ਧਿਆਨ ਰੱਖੋ। ਸਵੇਰੇ-ਸ਼ਾਮ ਗਰਮ ਕੱਪੜੇ, ਧੁੱਪ ਨਿਕਲਣ ’ਤੇ ਥੋੜ੍ਹੀ ਦੇਰ ਧੁੱਪ ਸੇਕਣ, ਰਾਤ ਵਿਚ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ, ਸਰਦ ਹਵਾਵਾਂ ਤੋਂ ਬਚਣ ਲਈ ਟੋਪੀ, ਮਫਲਰ ਅਤੇ ਜੈਕੇਟ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ- ਗੁਰਦਾਸਪੁਰ ਪੁਲਸ ਸਟੇਸ਼ਨ ਦੇ ਬਾਹਰ ਗ੍ਰੇਨੇਡ ਸੁੱਟਣ ਵਾਲਾ ਮੁਲਜ਼ਮ ਦਿੱਲੀ ਤੋਂ ਗ੍ਰਿਫ਼ਤਾਰ
