ਪੁੱਤਰਾਂ ਤੋਂ ਘੱਟ ਨਹੀਂ ਧੀਆਂ, ਸਮਾਂ ਬਦਲਿਆ, ਬੇਟੇ ਦੇ ਜਨਮ ''ਤੇ ਖੁਸ਼ੀ, ਬੇਟੀ ''ਤੇ ਮਾਯੂਸੀ ਹੁਣ ਨਹੀਂ

Saturday, Jan 13, 2018 - 10:55 AM (IST)

ਪੁੱਤਰਾਂ ਤੋਂ ਘੱਟ ਨਹੀਂ ਧੀਆਂ, ਸਮਾਂ ਬਦਲਿਆ, ਬੇਟੇ ਦੇ ਜਨਮ ''ਤੇ ਖੁਸ਼ੀ, ਬੇਟੀ ''ਤੇ ਮਾਯੂਸੀ ਹੁਣ ਨਹੀਂ

ਬਠਿੰਡਾ (ਵਰਮਾ)-ਸਮੇਂ ਦੇ ਨਾਲ-ਨਾਲ ਸਾਮਾਜਿਕ ਧਾਰਨਾ ਵੀ ਬਦਲ ਰਹੀ ਹੈ। ਇਕ ਸਮਾਂ ਸੀ ਕਿ ਲੜਕੀ ਨੂੰ ਕੁੱਖ ਵਿਚ ਹੀ ਮਾਰ ਦਿੱਤਾ ਜਾਂਦਾ ਸੀ। ਲੜਕੇ ਦੇ ਜਨਮ 'ਤੇ ਖੁਸ਼ੀਆਂ, ਲੜਕੀਆਂ ਦੇ ਜਨਮ 'ਤੇ ਮਾਯੂਸੀ ਨਾਲ ਮੁਰਝਾਏ ਚਿਹਰੇ ਨਜ਼ਰ ਆਉਂਦੇ ਸਨ ਪਰ ਲੜਕੀਆਂ ਦਾ ਰੁਤਬਾ ਵੀ ਕਿਸੇ ਤੋਂ ਘੱਟ ਨਹੀਂ। ਇਸ ਲਈ ਲੜਕੀ ਦੇ ਜਨਮ 'ਤੇ ਵੀ ਜਸ਼ਨ ਜਿਹਾ ਮਾਹੌਲ ਹੋਣ ਲੱਗਾ ਹੈ। ਅਜਿਹੇ ਲੋਕਾਂ ਦੀ ਕਮੀ ਨਹੀਂ ਜਿਨ੍ਹਾਂ ਨੂੰ ਬੇਟੀ ਦੀ ਚਾਹਤ ਹੁੰਦੀ ਹੈ, ਪੈਦਾ ਹੋਣ 'ਤੇ ਲੜਕਿਆਂ ਵਾਂਗ ਖੁਸ਼ੀ ਦਾ ਮਾਹੌਲ ਬਣਾਇਆ ਜਾਂਦਾ ਹੈ, ਮਠਿਆਈਆਂ ਵੰਡੀਆਂ ਜਾਂਦੀਆਂ ਹਨ, ਇਥੋਂ ਤੱਕ ਕਿ ਵਧਾਈਆਂ ਵੀ ਲਈਆਂ ਜਾਂਦੀਆਂ ਹਨ। ਇਹ ਸੱਚ ਹੈ ਕਿ ਬੇਟੀ ਦੇ ਜਨਮ 'ਤੇ ਘਰ ਵਿਚ ਲਕਸ਼ਮੀ ਦਾ ਆਗਮਨ ਹੁੰਦਾ ਹੈ। ਇਸ ਲਈ ਬੇਟੀ ਪੈਦਾ ਹੋਣ 'ਤੇ ਕਿਹਾ ਜਾਂਦਾ ਹੈ ਕਿ ਲਕਸ਼ਮੀ ਆਈ ਹੈ। ਲੋਹੜੀ ਦਾ ਤਿਉਹਾਰ ਖੁਸ਼ੀਆਂ ਨਾਲ ਭਰਿਆ ਹੁੰਦਾ ਹੈ, ਲੋਹੜੀ ਤੋਂ ਹੀ ਸਾਰੇ ਤਿਉਹਾਰਾਂ ਦੀ ਸ਼ੁਰੂਆਤ ਹੁੰਦੀ ਹੈ। ਇਸ ਲਈ ਇਸ ਨੂੰ ਮੁੱਖ ਮੰਨਿਆ ਜਾਂਦਾ ਹੈ। ਅੱਜ ਦੇ ਦੌਰ ਵਿਚ 'ਪੁੱਤਰਾਂ ਤੋਂ ਵੀ ਘੱਟ ਨਹੀਂ ਧੀਆਂ' ਦਾ ਮੁਹਾਵਰਾ ਆਮ ਹੈ। ਕੁਝ ਲੋਕ ਤਾਂ ਬੇਟੇ ਦੇ ਜਨਮ, ਵਿਆਹ ਸਮਾਰੋਹ ਨੂੰ ਲੈ ਕੇ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ, ਉਥੇ ਹੀ ਕੁਝ ਅਜਿਹੇ ਲੋਕ ਵੀ ਹਨ ਜੋ ਬੇਟੀ ਦੇ ਜਨਮ 'ਤੇ ਧੀਆਂ ਦੀ ਲੋਹੜੀ ਦਾ ਤਿਉਹਾਰ ਮਨਾ ਰਹੇ ਹਨ।
ਬਠਿੰਡਾ ਵਿਚ ਪੈਦਾ ਹੋਈ ਮੇਹਰੀਨ ਪੀਰਜ਼ਾਦਾ ਦੇ ਘਰ ਵਿਚ ਵੀ ਲੋਹੜੀ ਦੀਆਂ ਖੁਸ਼ੀਆਂ ਦਾ ਤਿਉਹਾਰ ਖੂਬ ਮਨਾਇਆ ਜਾ ਰਿਹਾ ਹੈ। ਮੇਹਰੀਨ ਭਾਰਤੀ ਨਾਟਕ ਨ੍ਰਤਕੀ ਦੇ ਰੂਪ ਵਿਚ ਉਭਰ ਕੇ ਸਾਹਮਣੇ ਆਈ ਜੋ ਰਾਸ਼ਟਰੀ ਏਅਰ ਪਿਸਟਲ ਸ਼ੂਟਿੰਗ ਵਿਚ ਵੀ ਅੱਵਲ ਰਹੀ। ਉਸ ਨੇ ਆਪਣਾ ਕੈਰੀਅਰ ਮਾਡਲਿੰਗ ਵਿਚ ਸ਼ੁਰੂ ਕੀਤਾ ਤਾਂ ਉਸ ਨੂੰ ਤੇਲਗੂ ਫਿਲਮ ਵਿਚ ਹੁਨਰ ਦਿਖਾਉਣ ਦਾ ਮੌਕਾ ਮਿਲਿਆ। ਤੇਲਗੂ ਫਿਲਮ 'ਕ੍ਰਿਸ਼ਨਾ ਗੱਡੀ ਵੀਰਾ ਪ੍ਰੇਮਾ ਗੱਡਾ' ਵਿਚ ਮੇਹਰੀਨ ਦਾ ਅਹਿਮ ਰੋਲ ਹੈ ਅਤੇ ਇਹ ਫਿਲਮ ਤੇਲੰਗਾਨਾ ਸੂਬੇ ਵਿਚ ਬਹੁਤ ਹਿੱਟ ਹੋਈ। ਬਾਲੀਵੁੱਡ ਵਿਚ ਫਲੌਰੀ ਫਿਲਮ ਵਿਚ ਵੀ ਕੰਮ ਕਰ ਕੇ ਉਸ ਨੇ ਨਾਮ ਕਮਾਇਆ। ਉਸ ਦੇ ਘਰ ਵਿਚ ਅੱਜ ਧੀਆਂ ਦੀ ਲੋਹੜੀ ਦਾ ਜਸ਼ਨ ਮਨਾਇਆ ਜਾ ਰਿਹਾ ਹੈ।

ਨੀਤਿਕਾ ਗੋਇਲ ਨੇ ਰਚਿਆ ਇਤਿਹਾਸ
ਦੇਸ਼ ਭਰ ਵਿਚ ਨੀਟ ਦੀ ਪ੍ਰੀਖਿਆ ਵਿਚ 8ਵਾਂ ਰੈਂਕ ਹਾਸਲ ਕਰਨ ਵਾਲੀ ਨੀਤਿਕਾ ਗੋਇਲ ਬਠਿੰਡਾ ਦੀ ਬੇਟੀ ਦੇ ਨਾਂ ਨਾਲ ਮਸ਼ਹੂਰ ਹੋਈ। ਪੰਜਾਬ ਵਿਚ ਦੂਜਾ ਸਥਾਨ ਹਾਸਲ ਕਰਨ ਵਿਚ ਸਫਲ ਰਹੀ, ਜਿਸ 'ਤੇ ਪਿਤਾ ਐੱਸ. ਡੀ. ਓ. ਰਾਕੇਸ਼ ਗੋਇਲ ਤੇ ਮਾਤਾ ਰਾਣੀ ਦੇਵੀ ਨੂੰ ਗਰਵ ਹੈ। ਲੜਕੀਆਂ ਦੀ ਕੈਟਾਗਰੀ ਵਿਚ ਪਹਿਲਾ ਰੈਂਕ ਹਾਸਲ ਕਰਨ ਵਾਲੀ ਬਠਿੰਡਾ ਦੀ ਬੇਟੀ ਨੀਤਿਕਾ ਗੋਇਲ ਦੇ ਘਰ ਲੋਹੜੀ ਦਾ ਤਿਉਹਾਰ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ।


Related News