ਪੰਜਾਬ 'ਚ ਹੜ੍ਹ 'ਤੇ ਭਖੀ ਸਿਆਸਤ, ਸੁਖਬੀਰ-ਜ਼ੀਰਾ ਨੇ ਇਕ-ਦੂਜੇ 'ਤੇ ਕੱਸੇ ਤੰਜ (ਵੀਡੀਓ)

08/20/2019 11:16:27 AM

ਫਿਰੋਜ਼ਪੁਰ (ਸੰਨੀ) - ਪੰਜਾਬ ਦੇ ਸਾਬਕਾ ਉੁਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ 'ਚ ਆਏ ਹੜ੍ਹ ਲਈ ਜਿੱਥੇ ਕੈਪਟਨ ਸਰਕਾਰ ਨੂੰ ਕਸੂਰਵਾਦ ਦੱਸਿਆ, ਉਥੇ ਹੀ ਕਾਂਗਰਸੀ ਵਿਧਾਇਕ ਕੁਲਬੀਰ ਜ਼ੀਰਾ ਵੀ ਸੁਖਬੀਰ ਬਾਦਲ 'ਤੇ ਤੰਜ ਕੱਸਦੇ ਹੋਏ ਨਜ਼ਰ ਆਏ। ਸੁਖਬੀਰ ਸਿੰਘ ਬਾਦਲ ਨੂੰ ਲਪੇਟੇ 'ਚ ਲੈਂਦੇ ਹੋਏ ਵਿਧਾਇਕ ਜ਼ੀਰਾ ਨੇ ਕਿਹਾ ਕਿ ਜੇਕਰ ਸੁਖਬੀਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਇੰਨੀ ਜ਼ਿਆਦਾ ਚਿੰਤਾ ਹੋ ਰਹੀ ਹੈ ਤਾਂ ਉਹ ਆਪਣੀਆਂ ਧੰਨਵਾਦੀ ਰੈਲੀਆਂ ਨੂੰ ਛੱਡ ਕੇ ਲੋਕਾਂ ਦੀ ਸਹਾਇਤਾ ਕਰਨ ਲਈ ਉਨ੍ਹਾਂ ਕੋਲ ਕਿਉਂ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਵੋਟਾਂ ਲਈ ਝੂਠੀ ਬਿਆਨਬਾਜ਼ੀ ਕਰਨਾ ਗਲਤ ਹੈ, ਜੇਕਰ ਉਨ੍ਹਾਂ ਨੂੰ ਲੋਕਾਂ ਦੀ ਚਿੰਤਾ ਹੈ ਤਾਂ ਉਹ ਰੈਲੀਆਂ ਛੱਡ ਲੋਕਾਂ ਨੂੰ ਬਚਾਉਣ ਦਾ ਕੰਮ ਕਰਨ। 

ਉਧਰ ਦੂਜੇ ਪਾਸੇ ਪੰਜਾਬ 'ਚ ਆਏ ਹੜ੍ਹ ਕਾਰਨ ਲੋਕਾਂ ਦਾ ਜੋ ਹਾਲ ਬੇਹਾਲ ਹੋਇਆ ਹੈ, ਦਾ ਜ਼ਿੰਮੇਵਾਰ ਸੁਖਬੀਰ ਸਿੰਘ ਬਾਦਲ ਕੈਪਟਨ ਅਮਰਿੰਦਰ ਸਿੰਘ ਨੂੰ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੇਂ ਸਿਰ ਸਾਰੇ ਇੰਤਜ਼ਾਮ ਕੀਤੇ ਹੁੰਦੇ ਤਾਂ ਲੋਕਾਂ ਨੂੰ ਅਜਿਹੇ ਹਾਲਾਤਾਂ 'ਚੋਂ ਗੁਜ਼ਰਨਾ ਨਹੀਂ ਸੀ ਪੈਣਾ। ਪੰਜਾਬ ਦੇ ਜੋ ਵੀ ਅੱਜ ਹਾਲਾਤ ਹਨ, ਉਹ ਸਭ ਕਾਂਗਰਸ ਸਰਕਾਰ ਕਾਰਨ ਹਨ। ਦੱਸ ਦੇਈਏ ਕਿ ਫਿਰੋਜ਼ਪੁਰ ਦੇ ਐੱਮ.ਪੀ. ਬਣ ਜਾਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਪਿਛਲੇ 3 ਦਿਨਾਂ ਤੋਂ ਫਿਰੋਜ਼ਪੁਰ ਲੋਕ ਸਭਾ ਹਲਕੇ ਦਾ ਧੰਨਵਾਦੀ ਰੈਲੀਆਂ ਕਰ ਰਹੇ ਹਨ, ਜਿਸ ਦੌਰਾਨ ਉਹ ਵੱਖ-ਵੱਖ ਲੋਕਾਂ ਨਾਲ ਮੁਲਾਕਾਤਾਂ ਅਤੇ ਮੀਟਿੰਗਾਂ ਕਰ ਰਹੇ ਹਨ।


rajwinder kaur

Content Editor

Related News