ਸਿੱਧੂ ਦੇ ਟਵੀਟ 'ਤੇ ਸੁਖਬੀਰ ਨੇ ਸਾਧਿਆ ਨਿਸ਼ਾਨਾ (ਵੀਡੀਓ)
Monday, Jul 15, 2019 - 02:59 PM (IST)
ਫਿਰੋਜ਼ਪੁਰ (ਸੰਨੀ) - ਫਿਰੋਜ਼ਪੁਰ ਦੇ ਸਾਂਸਦ ਸੁਖਬੀਰ ਸਿੰਘ ਬਾਦਲ ਅੱਜ ਨਵਜੋਤ ਸਿੰਘ ਸਿੱਧੂ ਦੇ ਟਵੀਟ 'ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆਏ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ ਅਤੇ ਸਿਰਫ ਟਵੀਟ ਹੀ ਕਰ ਰਹੇ ਹਨ, ਉਹ ਆਪਣਾ ਅਸਤੀਫਾ ਜਾ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੇ ਕੇ ਆਵੇ। ਦੱਸ ਦੇਈਏ ਕਿ ਨਵਜੋਤ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਇਸ ਦੌਰਾਨ ਨਵਜੋਤ ਸਿੱਧੂ ਅਤੇ ਕੈਪਟਨ ਵਿਵਾਦ ਜਿਥੇ ਪੰਜਾਬ ਸਰਕਾਰ ਨੂੰ ਨੁਕਸਾਨ ਪਹੁੰਚ ਰਹੇ ਹਨ, ਉਥੇ ਹੀ ਵਿਰੋਧੀ ਧਿਰ ਦੇ ਲੋਕ ਕਾਂਗਰਸ ਦੀ ਇਸ ਆਪਸੀ ਲੜਾਈ ਦਾ ਸਵਾਦ ਲੈ ਰਹੇ ਹਨ। ਸੁਖਬੀਰ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਦੀ ਸਿਆਸੀ ਰੰਜਿਸ਼ ਜਗ-ਜਾਹਿਰ ਹੈ। ਮੰਤਰੀ ਰਹਿੰਦੇ ਸਿੱਧੂ ਨੇ ਸੁਖਬੀਰ 'ਤੇ ਕਈ ਸ਼ਬਦੀ ਹਮਲੇ ਕੀਤੇ ਸਨ ਅਤੇ ਹੁਣ ਉਹੀਂ ਮੌਕਾ ਸੁਖਬੀਰ ਬਾਦਲ ਨੂੰ ਮਿਲ ਗਿਆ ਹੈ, ਜਿਸ ਦਾ ਉਹ ਲਾਭ ਲੈ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਸੁਖਬੀਰ ਸਿੰਘ ਬਾਦਲ ਅੱਜ ਜਲਾਲਾਬਾਦ ਹਲਕੇ 'ਚ ਧੰਨਵਾਦੀ ਦੌਰਾ ਕਰ ਰਹੇ ਹਨ, ਜਿਸ ਦੌਰਾਨ ਉਨ੍ਹਾਂ ਨੇ ਬਿਜਲੀ ਦੇ ਬਿੱਲਾ ਨੂੰ ਲੈ ਕੇ ਕਾਂਗਰਸ ਸਰਕਾਰ 'ਤੇ ਤਿੱਖਾ ਵਾਰ ਕੀਤਾ। ਇਸ ਦੌਰਾਨ ਉਨ੍ਹਾਂ ਲੋਕਾਂ ਨੂੰ ਆਪਣੀ ਸਰਕਾਰ ਆਉਣ 'ਤੇ ਖੁੱਲ੍ਹੇ-ਗਫੇ ਦੇਣ ਦੇ ਵਿਸ਼ਵਾਸ ਦੇ ਨਾਲ-ਨਾਲ ਪੱਕੇ ਮਕਾਨ ਦੇਣ ਦਾ ਵਾਅਦਾ ਕੀਤਾ।