ਫਿਰੋਜ਼ਪੁਰ ਪੁਲਸ ਕੱਚੀ ਸ਼ਰਾਬ ਵੇਚਣ ਵਾਲਿਆਂ ਖਿਲਾਫ ਹੋਈ ਮੁਸਤੈਦ

5/23/2020 11:08:51 AM

ਫਿਰੋਜ਼ਪੁਰ (ਮਨਦੀਪ)— ਜ਼ਿਲਾ ਫਿਰੋਜ਼ਪੁਰ ਪੁਲਸ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਦਰ ਪਕੜ ਕਰਨ 'ਚ ਅੱਜਕਲ੍ਹ ਕੁਝ ਜ਼ਿਆਦਾ ਮੁਸਤੈਦ ਦਿਖਾਈ ਦੇ ਰਹੀ ਹੈ। ਜ਼ਿਲਾ ਫਿਰੋਜ਼ਪੁਰ ਦੀ ਪੁਲਸ ਵੱਲੋਂ ਕੱਲ੍ਹ 20 ਮਾਮਲੇ ਦਰਜ ਕੀਤੇ ਗਏ। ਕੱਲ੍ਹ ਦੇ ਦਿਨ 'ਚ ਦਰਜ ਕੀਤੇ ਗਏ ਕੁੱਲ 20 ਮਾਮਲਿਆਂ 'ਚੋਂ 18 ਮਾਮਲੇ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਖਿਲਾਫ ਦਰਜ ਕੀਤੇ ਗਏ ਹਨ, ਜਿਸ 'ਚ 20 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ ਅਤੇ ਇਨ੍ਹਾਂ 'ਚੋਂ 6 ਨੂੰ ਗ੍ਰਿਫਤਾਰ ਵੀ ਕੀਤਾ ਗਿਆ ਹੈ।

ਫਿਰੋਜ਼ਪੁਰ ਪੁਲਸ ਨੇ ਇਕ ਹੀ ਦਿਨ 'ਚ ਕੁੱਲ 1 ਲੱਖ 1 ਹਜ਼ਾਰ 280 ਲੀਟਰ ਕੱਚੀ ਸ਼ਰਾਬ (ਲਾਹਣ), 879 ਨਾਜਾਇਜ਼ ਬੋਤਲਾਂ ਦੇਸੀ ਸ਼ਰਾਬ ਅਤੇ 20 ਲੀਟਰ ਅੰਗਰੇਜ਼ੀ ਸ਼ਰਾਬ ਫੜੀ ਹੈ। ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੁਲਸ ਹੁਣ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਦੀ ਦਬਿਸ਼ ਬਣਾਉਣ 'ਚ ਲੱਗੀ ਹੋਈ ਹੈ, ਜਿਸ ਦਾ ਸਿੱਧਾ ਫਾਇਦਾ ਸ਼ਰਾਬ ਠੇਕੇਦਾਰਾਂ ਨੂੰ ਅਤੇ ਸਰਕਾਰ ਨੂੰ ਜ਼ਰੂਰ ਹੋਵੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

shivani attri

Content Editor shivani attri