ਗਊਸ਼ਾਲਾ ਦੀ ਜ਼ਮੀਨ ''ਚੋਂ ਪੱਠੇ ਵੱਢਣ ਤੋਂ ਰੋਕਿਆ ਤਾਂ ਕਰ ਦਿੱਤਾ ਚੌਕੀਦਾਰ ਦਾ ਕਤਲ

Thursday, Jul 16, 2020 - 06:20 PM (IST)

ਗਊਸ਼ਾਲਾ ਦੀ ਜ਼ਮੀਨ ''ਚੋਂ ਪੱਠੇ ਵੱਢਣ ਤੋਂ ਰੋਕਿਆ ਤਾਂ ਕਰ ਦਿੱਤਾ ਚੌਕੀਦਾਰ ਦਾ ਕਤਲ

ਫਿਰੋਜ਼ਪੁਰ (ਮਲਹੋਤਰਾ, ਕੁਮਾਰ): ਗਊਸ਼ਾਲਾ ਦੀ ਜ਼ਮੀਨ 'ਤੇ ਚੋਰੀ ਪੱਠੇ ਵੱਢਣ ਵਾਲਿਆਂ ਨੂੰ ਰੋਕਣ 'ਤੇ ਉਨ੍ਹਾਂ ਨੇ ਮਿਲ ਕੇ ਚੌਕੀਦਾਰ ਦਾ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਮਾਮਲਾ ਥਾਣਾ ਸਦਰ ਦੇ ਪਿੰਡ ਰੱਜੀਵਾਲਾ ਦਾ ਹੈ। ਪੁਲਸ ਨੇ ਮ੍ਰਿਤਕ ਚੌਕੀਦਾਰ ਪ੍ਰੇਮ ਸਿੰਘ ਦੇ ਭਰਾ ਨਹਿਰੂ ਦੀ ਸ਼ਿਕਾਇਤ ਦੇ ਆਧਾਰ 'ਤੇ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ.ਆਈ.ਜਰਨੈਲ ਸਿੰਘ ਨੇ ਦੱਸਿਆ ਕਿ ਨਹਿਰੂ ਨੇ ਬਿਆਨ ਦਿੱਤੇ ਹਨ ਕਿ ਉਹ ਅਤੇ ਉਸ ਦਾ ਭਰਾ ਪ੍ਰੇਮ ਸਿੰਘ ਪਿੰਡ ਰੱਜੀਵਾਲਾ ਦੀ ਗਊਸ਼ਾਲਾ 'ਚ ਚੌਕੀਦਾਰੀ ਕਰਦੇ ਹਨ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਦੇ ਕੁਝ ਲੋਕ ਗਊਸ਼ਾਲਾ ਦੀ ਜ਼ਮੀਨ 'ਚੋਂ ਪੱਠੇ ਚੋਰੀ ਵੱਢ ਰਹੇ ਸਨ ਤਾਂ ਪ੍ਰੇਮ ਸਿੰਘ ਨੇ ਉਨ੍ਹਾਂ ਨੂੰ ਰੋਕ ਕੇ ਉਥੋਂ ਭਜਾ ਦਿੱਤਾ।

ਇਹ ਵੀ ਪੜ੍ਹੋ: ਕੋਟਕਪੂਰਾ ਗੋਲੀਕਾਂਡ: ਐੱਸ.ਪੀ.ਅਤੇ ਐੱਸ.ਐੱਚ.ਓ.ਦੀ ਜ਼ਮਾਨਤ ਅਰਜ਼ੀ ਰੱਦ

ਉਸ ਨੇ ਦੋਸ਼ ਲਾਏ ਕਿ ਸੋਮਵਾਰ ਰਾਤ ਜਦ ਉਹ, ਉਸਦਾ ਭਰਾ ਪ੍ਰੇਮ ਸਿੰਘ ਅਤੇ ਇਕ ਹੋਰ ਸਾਥੀ ਸੋਨਾ ਸਿੰਘ ਗਲੀ 'ਚ ਖੜ੍ਹੇ ਹੋਏ ਸਨ ਤਾਂ ਉਕਤ ਘਟਨਾ ਦੀ ਰੰਜਿਸ਼ ਕਾਰਣ ਪਰਮਜੀਤ, ਉਸਦਾ ਲੜਕਾ ਸ਼ੀਲੀ, ਕੁੜੀਆਂ ਗੌਰੀ ਅਤੇ ਵੀਨਾਂ ਉੱਥੇ ਆ ਗਈਆਂ ਅਤੇ ਉਨ੍ਹਾਂ ਦੀ ਕੁੱਟ-ਮਾਰ ਕੀਤੀ। ਕੁੱਟ-ਮਾਰ 'ਚ ਉਸਦਾ ਭਰਾ ਪ੍ਰੇਮ ਸਿੰਘ ਅਤੇ ਸੋਨਾ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਦੇ ਲਈ ਫਰੀਦਕੋਟ ਮੈਡੀਕਲ ਕਾਲਜ 'ਚ ਦਾਖਲ ਕਰਵਾਇਆ ਗਿਆ, ਉਥੇ ਪ੍ਰੇਮ ਸਿੰਘ ਦੀ ਮੌਤ ਹੋ ਗਈ। ਐੱਸ. ਆਈ. ਅਨੁਸਾਰ ਮੁਲਜ਼ਮਾਂ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਨ ਤੋਂ ਬਾਅਦ ਉਨ੍ਹਾਂ ਦੀ ਸਰਗਰਮੀ ਨਾਲ ਭਾਲ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਗਲੀ 'ਚ ਖੇਡ ਰਹੇ ਬੱਚੇ ਨੂੰ ਕੁੱਤੇ ਨੇ ਨੋਚ-ਨੋਚ ਕੇ ਖਾਧਾ, ਮੂੰਹ 'ਤੇ ਲੱਗੇ 26 ਟਾਂਕੇ


author

Shyna

Content Editor

Related News