ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ

Friday, Jun 19, 2020 - 09:55 AM (IST)

ਬੱਸਾਂ ਬੰਦ ਹੋਣ ਕਾਰਨ ਕੁੜੀ ਨੂੰ ਲਿਫ਼ਟ ਮੰਗਣੀ ਪਈ ਭਾਰੀ, ਇੱਜ਼ਤ ਹੋਈ ਤਾਰ-ਤਾਰ

ਫਿਰੋਜ਼ਪੁਰ/ਗੁਰੂਹਰਸਹਾਏ (ਮਨਦੀਪ,ਆਵਲਾ) : ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਰਹਿਣ ਵਾਲੀ 27 ਸਾਲਾ ਕੁੜੀ ਤਾਲਾਬੰਦੀ 'ਚ ਜ਼ਿਆਦਾ ਤਰ ਬੱਸ ਸੇਵਾ ਬੰਦ ਹੋਣ ਕਾਰਨ ਜਬਰ-ਜ਼ਨਾਹ ਦੀ ਸ਼ਿਕਾਰ ਹੋ ਗਈ। ਇਸ ਸਬੰਧੀ ਪੀੜਤਾ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋਂ : ਪੰਜਾਬ ਕੈਬਨਿਟ ਦੀ ਬੈਠਕ ਅੱਜ, ਅਹਿਮ ਫੈਸਲਿਆਂ 'ਤੇ ਲੱਗ ਸਕਦੀ ਹੈ ਮੋਹਰ

ਪੀੜਤ ਕੁੜੀ ਨੇ ਦੱਸਿਆ ਕਿ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਪਿੰਡ ਜੀਵਾ ਅਰਾਈ ਤੋਂ ਘਰ ਵਾਪਸ ਜਾਣ ਲਈ ਤਾਲਾਬੰਦੀ ਕਾਰਨ ਬੱਸ ਨਾ ਮਿਲਣ ਕਾਰਨ ਉਸ ਨੇ ਕਾਰ ਸਵਾਰਾਂ ਤੋਂ ਲਿਫ਼ਟ ਮੰਗੀ। ਕਾਰ ਸਵਾਰਾਂ ਉਸ ਨੂੰ ਇਕ ਸੁੰਨਸਾਨ ਜਗ੍ਹਾ 'ਤੇ ਲੈ ਗਏ, ਜਿਥੇ ਪਿਸਤੌਲ ਦੀ ਨੋਕ 'ਤੇ ਉਨ੍ਹਾਂ ਨੇ ਉਸ ਨੂੰ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਨੂੰ ਰਾਸਤੇ 'ਚ ਹੀ ਛੱਡ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋਂ : ਚੌਂਕੀ ਸਾਹਿਬ ਨੇ ਕੀਤੀ ਕੋਰੋਨਾ ਤੋਂ ਫ਼ਤਹਿ ਲਈ ਸਾਰੇ ਵਿਸ਼ਵ ਦੇ ਭਲੇ ਲਈ ਅਰਦਾਸ


author

Baljeet Kaur

Content Editor

Related News