ਫਿਰੋਜ਼ਪੁਰ ਤੋਂ ਆਜ਼ਾਦ ਉਮੀਦਵਾਰ ਬਲਵੰਤ ਖਾਲਸਾ ਦਾ ਸੁਖਬੀਰ ਦੇ ਹੱਕ 'ਚ ਵੱਡਾ ਐਲਾਨ
Saturday, May 11, 2019 - 11:29 AM (IST)

ਜਲਾਲਾਬਾਦ (ਟਿੰਕੂ ਨਿਖੰਜ) : ਜਿਵੇਂ-ਜਿਵੇਂ ਲੋਕ ਸਭਾ ਚੋਣਾ ਦਾ ਸਮਾਂ ਨਜ਼ਦੀਕ ਆ ਰਿਹਾ ਹੈ ਅਤੇ ਉਸ ਤਰ੍ਹਾਂ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਨਾਲ ਵੱਡੀ ਗਿਣਤੀ 'ਚ ਲੋਕ ਜੁੜ ਰਹੇ ਹਨ। ਇਸ ਦੇ ਚੱਲਦਿਆਂ ਅੱਜ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਜ਼ਾਦ ਉਮੀਦਵਾਰ ਬਲਵੰਤ ਸਿੰਘ ਖਾਲਸਾ ਨੇ ਸੁਖਬੀਰ ਸਿੰਘ ਬਾਦਲ ਦੇ ਹੱਕ 'ਚ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਮੌਕੇ ਹਲਕਾ ਇੰਚਰਾਜ ਸਤਿੰਦਰਜੀਤ ਸਿੰਘ ਮੰਟਾ ਨੇ ਸੈਂਕੜੇ ਵਰਕਰਾਂ ਦੇ ਨਾਲ ਬਲਵੰਤ ਸਿੰਘ ਖਾਲਸਾ ਸਵਾਗਤ ਕੀਤਾ। ਇਸ ਮੌਕੇ ਲਾਡੀ ਧਵਨ, ਰਵੀ ਕੁੱਕੜ ,ਅਸ਼ੋਕ ਕੁਕੜੇਜਾ, ਰੋਸ਼ਨ ਲਾਲ ਅਸੀਜਾ ਅਤੇ ਹੋਰ ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ।