ਰਿਸ਼ਤੇ ਹੋਏ ਸ਼ਰਮਸ਼ਾਰ, ਸੱਸ ਨੇ ਨੂੰਹ ਦਾ ਕਰਵਾਇਆ ਜਬਰ-ਜ਼ਨਾਹ

Monday, Apr 29, 2019 - 12:26 PM (IST)

ਰਿਸ਼ਤੇ ਹੋਏ ਸ਼ਰਮਸ਼ਾਰ, ਸੱਸ ਨੇ ਨੂੰਹ ਦਾ ਕਰਵਾਇਆ ਜਬਰ-ਜ਼ਨਾਹ

ਫਿਰੋਜ਼ਪੁਰ (ਕੁਮਾਰ, ਮਲਹੋਤਰਾ) – ਫਿਰੋਜ਼ਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਸੱਸ ਵਲੋਂ ਆਪਣੇ ਹੀ ਪੁੱਤਰ ਦੀ ਪਤਨੀ ਦਾ ਬਲਾਤਕਾਰ ਕਰਵਾ ਦਿੱਤਾ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਪੀੜਤ ਔਰਤ ਦੇ ਦੋਸ਼ਾਂ ਦੇ ਤਹਿਤ ਜਬਰ-ਜ਼ਨਾਹ ਕਰਨ ਦੇ ਮਾਮਲੇ 'ਚ ਉਸ ਦੀ ਸੱਸ ਅਤੇ ਫੁੱਫੜ ਸਹੁਰੇ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਲਖਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਔਰਤ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੋਸ਼ ਲਾਉਂਦਿਆਂ ਦੱਸਿਆ ਕਿ ਉਹ ਆਪਣੇ ਰੇਲਵੇ ਕੁਆਰਟਰ 'ਚ ਕੱਪੜੇ ਧੋ ਰਹੀ ਸੀ। ਇਸ ਦੌਰਾਨ ਉਸ ਦਾ ਫੁੱਫੜ ਸਹੁਰਾ ਤਰਸੇਮ ਸਿੰਘ ਆਇਆ, ਜੋ ਉਸ ਨੂੰ ਜ਼ਬਰਦਸਤੀ ਖਿੱਚ ਕੇ ਕਮਰੇ 'ਚ ਲੈ ਗਿਆ, ਜਿੱਥੇ ਉਸ ਨੇ ਉਸ ਦੇ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਸੱਸ ਵੀਨਾ ਰਾਣੀ ਦੀ ਸਹਿਮਤੀ ਨਾਲ ਉਸ ਦੇ ਫੁੱਫੜ ਸਹੁਰੇ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਹੈ। ਪੁਲਸ ਵਲੋਂ ਨਾਮਜ਼ਦ ਔਰਤ ਅਤੇ ਤਰਸੇਮ ਸਿੰਘ ਖਿਲਾਫ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ।


author

rajwinder kaur

Content Editor

Related News