ਫ਼ਿਰੋਜ਼ਪੁਰ ਦੇ ਕਸਬਾ ਮੱਲਾਵਾਲਾ 'ਚ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ

Tuesday, Jun 16, 2020 - 02:00 PM (IST)

ਫ਼ਿਰੋਜ਼ਪੁਰ ਦੇ ਕਸਬਾ ਮੱਲਾਵਾਲਾ 'ਚ ਇਕ ਨੌਜਵਾਨ ਕੋਰੋਨਾ ਪਾਜ਼ੇਟਿਵ

ਫ਼ਿਰੋਜ਼ਪੁਰ ਮੱਲਾਂਵਾਲਾ : (ਕੁਮਾਰ, ਮਨਦੀਪ, ਜਸਪਾਲ ਸਿੰਘ): ਕਰੋਨਾ ਨੇ ਬਹੁਤ ਸਾਰੇ ਦੇਸ਼ਾਂ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਅਤੇ ਜਿਥੇ ਇਸ ਦੀ ਦਹਿਸ਼ਤ ਹਰ ਪਾਸੇ ਫੈਲੀ ਹੋਈ ਹੈ। ਉੱਥੇ ਕੋਰੋਨਾ ਦਾ ਇੱਕ ਨਵਾਂ ਮਾਮਲਾ ਕਸਬਾ ਮੱਲਾਂਵਾਲਾ 'ਚ ਆਉਣ ਨਾਲ ਜ਼ਿਲ੍ਹਾ ਫ਼ਿਰੋਜ਼ਪੁਰ 'ਚ ਕੋਰੋਨਾ ਦੇ 4 ਮਰੀਜ਼ ਹੋ ਗਏ ਹਨ।

ਜ਼ਿਕਰਯੋਗ ਹੈ ਕਿ ਮੱਲਾਂਵਾਲਾ ਨਿਵਾਸੀ ਜਤਿੰਦਰ ਕੁਮਾਰ ਪੁੱਤਰ ਲਛਮਣ ਦਾਸ ਜੋ ਪਿਛਲੇ ਕਾਫੀ ਸਮੇਂ ਤੋਂ ਦਿੱਲੀ ਰਹਿੰਦਾ ਸੀ ਅਤੇ ਬੀਤੇ ਸ਼ੁੱਕਰਵਾਰ ਹੀ ਇੱਕ ਪ੍ਰਾਈਵੇਟ ਗੱਡੀ ਰਾਹੀਂ ਮੱਲਾਂਵਾਲਾ ਆਇਆ ਸੀ। ਪਰਿਵਾਰ ਨੇ ਅਹਿਤਆਤ ਵਰਤਦਿਆਂ ਹੋਇਆਂ ਉਸ ਨੂੰ ਇੱਕ ਵੱਖਰੇ ਮਕਾਨ 'ਚ ਰੱਖਿਆ ਸੀ। ਸਿਹਤ ਵਿਭਾਗ ਵਲੋਂ ਜਤਿੰਦਰ ਕੁਮਾਰ ਦਾ ਟੈਸਟ ਸ਼ਨੀਵਾਰ ਨੂੰ ਕਰਵਾਇਆ ਗਿਆ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਉਣ ਦੀ ਸੂਚਨਾ ਮਿਲਦੇ ਹੀ ਸਿਹਤ ਵਿਭਾਗ ਡਾ: ਬਲਕਾਰ ਸਿੰਘ ਐੱਸ.ਐੱਮ.ਓ. ਕੱਸੋਆਣਾ, ਡਾ: ਕਰਨਬੀਰ ਸਿੰਘ ਜ਼ੋਨਲ ਅਫਸਰ ਕੋਵਿਡ-19, ਵਿਕਰਮਜੀਤ ਸਿੰਘ, ਮਨਜਿੰਦਰ ਸਿੰਘ ਐੱਸ.ਆਈ.ਅਤੇ ਜਤਿੰਦਰ ਸਿੰਘ ਦੀ ਮੱਲਾਂਵਲਾ ਮੌਕੇ ਤੇ ਪਹੁੰਚੀ। ਕੋਰੋਨਾ ਪੀੜਤ ਜਤਿੰਦਰ ਕੁਮਾਰ ਨੂੰ ਪਹਿਲਾਂ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨੂੰ 108 ਨੰਬਰ ਐਂਬੂਲੈਂਸ ਰਾਹੀਂ ਫ਼ਿਰੋਜ਼ਪੁਰ ਦੇ ਸਿਵਲ ਹਸਪਤਾਲ ਭੇਜ ਦਿੱਤਾ। ਜ਼ਿਕਰਯੋਗ ਹੈ ਕਿ ਪੀੜਤ ਦੇ ਬਾਕੀ ਪਰਿਵਾਰ ਨੂੰ ਘਰ 'ਚ ਹੀ ਇਕਾਂਤਵਾਸ ਕੀਤਾ ਗਿਆ।


author

Shyna

Content Editor

Related News