ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਮੁੜ ਸੁਰਖੀਆਂ ''ਚ, ਅਣਜਾਣ ਵਿਅਕਤੀਆਂ ਵਲੋਂ ਲਿਫ਼ਾਫ਼ਿਆ ''ਚ ਬੰਦ ਕਰਕੇ ਸੁੱਟੇ ਫੋਨ

Thursday, Jul 30, 2020 - 06:06 PM (IST)

ਫ਼ਿਰੋਜ਼ਪੁਰ: ਕੇਂਦਰੀ ਜੇਲ੍ਹ ਮੁੜ ਸੁਰਖੀਆਂ ''ਚ, ਅਣਜਾਣ ਵਿਅਕਤੀਆਂ ਵਲੋਂ ਲਿਫ਼ਾਫ਼ਿਆ ''ਚ ਬੰਦ ਕਰਕੇ ਸੁੱਟੇ ਫੋਨ

ਫਿਰੋਜ਼ਪੁਰ (ਕੁਮਾਰ): ਕੇਂਦਰੀ ਜੇਲ੍ਹ ਫਿਰੋਜ਼ਪੁਰ 'ਚ ਅਣਜਾਣ ਵਿਅਕਤੀਆਂ ਵਲੋਂ 2 ਲਿਫ਼ਾਫ਼ੇ ਸੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਜਿਹੜੇ 2 ਲਿਫ਼ਾਫ਼ੇ ਜੇਲ੍ਹ 'ਚ ਸੁੱਟੇ ਗਏ ਹਨ ਉਨ੍ਹਾਂ 'ਚੋਂ 9 ਮੋਬਾਇਲ ਬਰਾਮਦ ਹੋਏ ਹਨ।

ਇਹ ਵੀ ਪੜ੍ਹੋ: ਦੋ ਮਾਸੂਮ ਭਰਾਵਾਂ ਦੀ ਪਾਣੀ ਦੀ ਖੱਡ 'ਚ ਡੁੱਬਣ ਕਾਰਨ ਮੌਤ, ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਭੇਜੀ ਗਈ ਲਿਖਤੀ ਸ਼ਿਕਾਇਤ 'ਚ ਦੱਸਿਆ ਗਿਆ ਹੈ ਕਿ ਬੀਤੀ ਰਾਤ 11 ਵਜੇ ਕਿਸੇ ਅਣਜਾਣ ਵਿਅਕਤੀ ਵਲੋਂ ਟਾਵਰ ਨੰਬਰ 1 ਅਤੇ 2 'ਚ 2 ਲਿਫ਼ਾਫ਼ੇ ਸੁੱਟੇ ਗਏ, ਜਿਨ੍ਹਾਂ ਨੂੰ ਖੋਲ੍ਹ ਕੇ ਦੇਖਿਆ ਗਿਆ ਤਾਂ ਉਨ੍ਹਾਂ 'ਚੋਂ ਵੱਖ-ਵੱਖ ਤਰ੍ਹਾਂ ਦੇ ਮੋਬਾਇਲ ਫੋਨ ਸਨ। ਉਨ੍ਹਾਂ ਨੇ ਦੱਸਿਆ ਕਿ ਮੋਬਾਇਲ ਫੋਨ ਕਬਜ਼ੇ 'ਚ ਲੈਂਦੇ ਹੋਏ ਪੁਲਸ ਵਲੋਂ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਂਦਰੀ ਜੇਲ ਫਿਰੋਜ਼ਪੁਰ ਵਲੋਂ ਭੇਜੀ ਗਈ ਲਿਖਤੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਅਣਜਾਣ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ:  ਦਾਜ ਦੇ ਲੋਭੀਆਂ ਦੀਆਂ ਨਿੱਤ ਨਵੀਆਂ ਮੰਗਾਂ ਤੋਂ ਪਰੇਸ਼ਾਨ ਜਨਾਨੀ ਨੇ ਕੀਤੀ ਖ਼ੁਦਕੁਸ਼ੀ

ਇਹ ਵੀ ਪੜ੍ਹੋ: 8 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਹੁਣ ਸਹੁਰੇ ਘਰ 'ਚੋਂ ਮਿਲੀ ਕੁੜੀ ਦੀ ਲਾਸ਼


author

Shyna

Content Editor

Related News