ਫਿਰੋਜ਼ਪੁਰ: ਹੜ੍ਹ ਪ੍ਰਭਾਵਿਤ ਖੇਤਰਾਂ ''ਚ ਫੌਜ ਨੇ ਪਹੁੰਚਾਈ ਰਾਹਤ ਸਮੱਗਰੀ

Friday, Aug 23, 2019 - 06:58 PM (IST)

ਫਿਰੋਜ਼ਪੁਰ: ਹੜ੍ਹ ਪ੍ਰਭਾਵਿਤ ਖੇਤਰਾਂ ''ਚ ਫੌਜ ਨੇ ਪਹੁੰਚਾਈ ਰਾਹਤ ਸਮੱਗਰੀ

ਫਿਰੋਜ਼ਪੁਰ (ਸੰਨੀ ਚੋਪੜਾ)—ਪਿਛਲੇ ਕੁਝ ਦਿਨਾਂ ਤੋਂ ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਅਤੇ ਵਹਾਅ ਘੱਟ ਨਹੀਂ ਹੋ ਰਿਹਾ ਹੈ, ਜਿਸ ਦੇ ਚੱਲਦਿਆਂ ਸਤਲੁਜ ਦੇ ਨਾਲ ਕਈ ਥਾਵਾਂ ਤੋਂ ਬੰਨ੍ਹ ਟੁੱਟ ਗਿਆ ਅਤੇ ਕਈ ਪਿੰਡ ਹੜ੍ਹ ਦੀ ਲਪੇਟ 'ਚ ਆ ਗਏ। ਲੋਕਾਂ ਨੂੰ ਆਪਣੇ ਘਰਾਂ ਦੀਆਂ ਛੱਤਾਂ 'ਤੇ ਬਿਨਾਂ ਬਿਜਲੀ ਦੇ ਰਹਿਣ ਲਈ ਮਜ਼ਬੂਰ ਹੋਣਾ ਪਿਆ ਹੈ। ਗੱਲ ਕਰੀਏ ਪੰਜਾਬ ਦੇ ਫਿਰੋਜ਼ਪੁਰ ਜਿਲੇ ਦੀ ਤਾਂ ਇੱਥੋ ਦੇ ਹਲਕਾ ਜ਼ੀਰਾ ਦੇ ਪਿੰਡ ਮਨੂੰਮਾਛੀ, ਜਮਾਲੀ ਵਾਲਾ, ਗੱਟਾ ਦਲੇਲ 'ਚ ਸਤਲੁਜ ਦਾ ਬੰਨ੍ਹ ਟੁੱਟਣ 'ਤੇ ਪਾਣੀ ਭਰ ਗਿਆ। ਇਨ੍ਹਾਂ ਪਿੰਡਾਂ 'ਚ ਰਹਿ ਰਹੇ ਲਗਭਗ 400 ਪਰਿਵਾਰਾਂ ਨੂੰ ਕਿਸ਼ਤੀਆਂ ਰਾਹੀਂ ਫੌਜ ਵੱਲੋਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਚੰਦਰ ਗੈਂਦ ਨੇ ਕਿਹਾ ਹੈ ਕਿ ਸਤਲੁਜ ਦਾ ਬੰਨ੍ਹ ਟੁੱਟਣ ਕਾਰਨ ਆਏ ਹੜ੍ਹ ਨੇ ਕਈ ਪਿੰਡਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਹੜ੍ਹ 'ਚ ਫਸੇ ਲੋਕਾਂ ਨੂੰ ਫੌਜ ਦੀ ਮਦਦ ਨਾਲ ਕਿਸ਼ਤੀਆਂ ਰਾਹੀਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ। 

ਦੱਸਣਯੋਗ ਹੈ ਕਿ ਬੀਤੇ ਦਿਨੀਂ ਭਾਖੜਾ ਡੈਮ 'ਚ ਪਾਣੀ ਖਤਰੇ ਦੇ ਨਿਸ਼ਾਨ 'ਤੇ ਪਹੁੰਚ ਗਿਆ ਸੀ, ਜਿਸ ਤੋਂ ਬਾਅਦ ਫਲੱਡ ਗੇਟ ਖੋਲੇ ਕੇ ਪਾਣੀ ਨਹਿਰਾਂ-ਦਰਿਆਵਾਂ 'ਚ ਛੱਡਿਆ ਗਿਆ ਸੀ ਪਰ ਸਤਲੁਜ ਦਰਿਆਂ 'ਚ ਕਈ ਥਾਵਾਂ 'ਤੋਂ ਬੰਨ੍ਹ ਟੁੱਟਣ ਕਾਰਨ ਕਈ ਪਿੰਡਾਂ 'ਚ ਭਰ ਗਿਆ ਅਤੇ ਲੋਕਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


author

Iqbalkaur

Content Editor

Related News