ਫਿਰੋਜ਼ਪੁਰ ਜ਼ਿਲ੍ਹੇ ’ਚ ਕੋਰੋਨਾ ਦੇ 77 ਨਵੇਂ ਮਾਮਲੇ ਆਏ ਸਾਹਮਣੇ, 3 ਦੀ ਮੌਤ
Sunday, Sep 13, 2020 - 12:13 AM (IST)
ਫਿਰੋਜ਼ਪੁਰ, (ਮਲਹੋਤਰਾ, ਕੁਮਾਰ, ਪਰਮਜੀਤ ਕੌਰ, ਭੁੱਲਰ, ਖੁੱਲਰ, ਆਨੰਦ)– ਸ਼ਨੀਵਾਰ ਨੂੰ ਆਈਆਂ ਜ਼ਿਲੇ ਦੀਆਂ ਕੋਰੋਨਾ ਟੈਸਟ ਰਿਪੋਰਟਾਂ ’ਚ 77 ਹੋਰ ਲੋਕਾਂ ਦੇ ਕੋਰੋਨਾ ਪੀਡ਼ਤ ਹੋਣ ਦੀ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਵਿਨੋਦ ਸਰੀਨ ਨੇ ਦੱਸਿਆ ਕਿ 77 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਦੇ ਨਾਲ-ਨਾਲ ਜ਼ਿਲੇ ਦੇ ਤਿੰਨ ਹੋਰ ਲੋਕਾਂ ਦੀ ਕੋਰੋਨਾ ਵਾਇਰਸ ਕਾਰਣ ਮੌਤ ਹੋ ਗਈ ਹੈ। ਪਾਜ਼ੇਟਿਵ ਪਾਏ ਗਏ ਸਾਰੇ ਲੋਕਾਂ ਨੂੰ ਘਰਾਂ ’ਚ ਹੀ ਆਈਸੋਲੇਸ਼ਨ ’ਚ ਰੱਖਣ ਜਾਂ ਆਈਸੋਲੇਸ਼ਨ ਵਾਰਡਾਂ ’ਚ ਭਰਤੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਮ੍ਰਿਤਕਾਂ ’ਚ ਪੁਰਾਣੇ ਡੀ. ਆਰ. ਐੱਮ. ਦਫਤਰ ਨੇਡ਼ੇ ਰਹਿਣ ਵਾਲੀ 59 ਸਾਲ ਦੀ ਔਰਤ, ਪਿੰਡ ਛਾਂਗਾ ਰਾਏ ਉਤਾਡ਼ ਦਾ 56 ਸਾਲ ਦਾ ਵਿਅਕਤੀ ਅਤੇ ਫਿਰੋਜ਼ਪੁਰ ਛਾਉਣੀ ਦੀ 56 ਸਾਲ ਦੀ ਔਰਤ ਸ਼ਾਮਿਲ ਹਨ। ਇਨ੍ਹਾਂ ਸਾਰਿਆਂ ਦੇ ਅੰਤਿਮ ਸੰਸਕਾਰ ਪ੍ਰਸ਼ਾਸਨ ਦੀਆਂ ਟੀਮਾਂ ਵਲੋਂ ਪੀ. ਪੀ. ਈ. ਕਿੱਟਾਂ ਪਾ ਕੇ ਪੂਰੀ ਸਾਵਧਾਨੀ ਨਾਲ ਕਰਵਾ ਦਿੱਤੇ ਗਏ ਹਨ।
14 ਲੋਕ ਹੋਏ ਠੀਕ
ਸਿਵਲ ਸਰਜਨ ਅਨੁਸਾਰ ਜ਼ਿਲੇ ’ਚ ਹੁਣ ਤੱਕ 2769 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆ ਚੁੱਕੀ ਹੈ। ਇਨ੍ਹਾਂ ’ਚੋਂ 1983 ਇਲਾਜ ਤੋਂ ਬਾਅਦ ਠੀਕ ਹੋ ਚੁੱਕੇ ਹਨ, ਜਦਕਿ ਅੱਜ ਹੋਈਆਂ ਤਿੰਨ ਮੌਤਾਂ ਸਮੇਤ ਜ਼ਿਲੇ ’ਚ ਕੁੱਲ 67 ਲੋਕਾਂ ਦੀ ਮੌਤ ਹੋ ਚੁੱਕੀ ਹੈ। ਐਕਟਿਵ ਰੋਗੀਆਂ ਦੀ ਗਿਣਤੀ 719 ਹੈ। ਪੁਰਾਣੇ 14 ਰੋਗੀਆਂ ਦੇ ਠੀਕ ਹੋਣ ਉਪਰੰਤ ਉਨ੍ਹਾਂ ਨੂੰ ਆਈਸੋਲੇਸ਼ਨ ਸੈਂਟਰਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ।