ਇਨਸਾਨੀਅਤ ਸ਼ਰਮਸਾਰ: 5 ਸਾਲਾ ਬੱਚੇ ਦਾ ਕੁਕਰਮ ਤੋਂ ਬਾਅਦ ਕਤਲ (ਵੀਡੀਓ)

07/03/2019 9:40:50 AM

ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ 'ਚ ਨਰਸਰੀ ਜਮਾਤ 'ਚ ਪੜ੍ਹਦੇ 5 ਸਾਲਾ ਬੱਚੇ ਨਾਲ ਕੁਕਰਮ ਹੋਣ ਤੋਂ ਬਾਅਦ ਉਸ ਦੇ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖੂਨ ਨਾਲ ਲੱਖਪਥ ਬੱਚੇ ਦੀ ਲਾਸ਼ ਇਕ ਕਾਰ 'ਚੋਂ ਬਰਾਮਦ ਕੀਤੀ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਕਬਜ਼ੇ 'ਚ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਰੋਜ਼ਪੁਰ ਭੇਜ ਦਿੱਤਾ ਅਤੇ ਅਣਪਛਾਤੇ ਹਤਿਆਰਿਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਐੱਸ. ਐੱਚ. ਓ. ਦਵਿੰਦਰ ਕੁਮਾਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮੁਦੱਈ ਸੁਰਜੀਤ ਕੌਰ ਉਰਫ ਅਮਨ ਪਤਨੀ ਸੁੱਚਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਸਾਗਰ ਫਿਰੋਜ਼ਪੁਰ ਸ਼ਹਿਰ ਦੇ ਐੱਸ. ਡੀ. ਸਕੂਲ 'ਚ ਨਰਸਰੀ ਕਲਾਸ 'ਚ ਪੜ੍ਹਦਾ ਸੀ।

PunjabKesari

ਉਹ ਰੋਜ਼ਾਨਾ ਸਵੇਰ ਦੇ ਸਮੇਂ ਉਸ ਨੂੰ ਆਪਣੇ ਪਤੀ ਦੇ ਨਾਲ ਆਪਣੀ ਭੈਣ ਗੀਤਾ ਦੇ ਘਰ ਲੈ ਕੇ ਜਾਂਦੀ ਸੀ, ਜਿਥੋਂ ਉਸ ਨੂੰ ਸਕੂਲ 'ਚ ਛੱਡਣ ਤੋਂ ਬਾਅਦ ਖੁਦ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਚਲੀ ਜਾਂਦੀ ਸੀ ਅਤੇ ਉਸਦਾ ਪਤੀ ਮਜ਼ਦੂਰੀ ਕਰਨ ਲਈ ਨਿਕਲ ਜਾਂਦਾ ਸੀ। ਬੱਚੇ ਦੀ ਮਾਂ ਅਨੁਸਾਰ ਬੀਤੇ ਦਿਨ ਉਸਨੇ ਆਪਣੇ ਬੱਚੇ ਸਾਗਰ ਨੂੰ ਸਕੂਲ ਲੈ ਕੇ ਆਪਣੀ ਭੈਣ ਗੀਤਾ ਦੇ ਘਰ ਕਰੀਬ 11 ਵਜੇ ਛੱਡਿਆ ਅਤੇ ਬੱਚਾ ਘਰ ਦੇ ਬਾਹਰ ਖੇਡਣ ਲੱਗ ਪਿਆ, ਜਦ ਉਸਨੇ ਬਾਹਰ ਆ ਕੇ ਦੇਖਿਆ ਤਾਂ ਉਥੇ ਸਾਗਰ ਨਹੀਂ ਸੀ ਅਤੇ ਸਾਰੇ ਉਸਦੀ ਤਲਾਸ਼ 'ਚ ਲੱਗ ਗਏ। ਕਰੀਬ ਸਾਢੇ 7 ਵਜੇ ਸ਼ਾਮ ਉਨ੍ਹਾਂ ਨੂੰ ਰਾਜ ਕੁਮਾਰ ਵਾਸੀ ਨਿਊ ਜਨਤਾ ਪ੍ਰੀਤ ਨਗਰ ਨੇ ਦੱਸਿਆ ਕਿ ਉਨ੍ਹਾਂ ਦਾ ਬੱਚਾ ਸਾਗਰ ਉਨ੍ਹਾਂ ਦੀ ਕਾਰ 'ਚ ਪਿਆ ਹੈ। ਐੱਸ. ਐੱਚ. ਓ. ਦਵਿੰਦਰ ਕੁਮਾਰ ਅਤੇ ਏ. ਐੱਸ. ਆਈ. ਸੁਖਚੈਨ ਸਿੰਘ ਨੇ ਦੱਸਿਆ ਕਿ ਦੇਖਣ 'ਤੇ ਬੱਚਾ ਕਾਰ ਦੀ ਪਿਛਲੀ ਸੀਟ 'ਤੇ ਪਿਆ ਮਿਲਿਆ, ਜਿਸਦੀ ਨਿੱਕਰ ਉਤਰੀ ਹੋਈ ਸੀ ਅਤੇ ਖੂਨ ਨਾਲ ਲੱਥਪੱਥ ਸੀ, ਜਿਸਨੂੰ ਤੁਰੰਤ ਹਸਪਤਾਲ ਫਿਰੋਜ਼ਪੁਰ 'ਚ ਲਿਆਂਦਾ ਗਿਆ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਜਲਦ ਪੁਲਸ ਕਾਤਲ ਦਾ ਸੁਰਾਗ ਲਾ ਕੇ ਉਸਨੂੰ ਗ੍ਰਿਫਤਾਰ ਕਰ ਲਵੇਗੀ।

ਇਸ ਘਟਨਾ ਨੇ ਇਕ ਵਾਰ ਫਿਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦਿੱਤਾ ਹੈ ਅਤੇ ਲੋਕਾਂ 'ਚ ਇਸ ਘਟਨਾ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ।


rajwinder kaur

Content Editor

Related News