ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਲੱਗਾ ਫ੍ਰੀ ਮੈਡੀਕਲ ਚੈੱਕਅਪ

Sunday, Jul 07, 2019 - 04:28 PM (IST)

ਸਵ. ਸ਼੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਬਰਸੀ ਮੌਕੇ ਲੱਗਾ ਫ੍ਰੀ ਮੈਡੀਕਲ ਚੈੱਕਅਪ

ਫਿਰੋਜ਼ਪੁਰ (ਸੰਨੀ) - ਪੰਜਾਬ ਕੇਸਰੀ ਦੇ ਸਾਬਕਾ ਡਾਇਰੈਕਟਰ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਦੀ ਯਾਦ 'ਚ ਫਿਰੋਜ਼ਪੁਰ ਵਿਖੇ ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ, ਜਿਸ 'ਚ ਫਿਰੋਜ਼ਪੁਰ ਸ਼ਹਿਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਿਸ਼ੇਸ਼ ਤੌਰ 'ਤੇ ਪਹੁੰਚੇ। ਵਿਧਾਇਕ ਪਿੰਕੀ ਨੇ ਕੈਂਪ ਦੇ ਉਦਘਾਟਨ ਕਰਨ ਦੀ ਰਸਮ ਅਦਾ ਕਰਦੇ ਹੋਏ ਕਿਹਾ ਕਿ ਪੰਜਾਬ ਕੇਸਰੀ ਸਮੂਹ ਦੇਸ਼ ਦੀ ਸੇਵਾ ਲਈ ਮੂਹਰੀ ਪੰਕਤੀ 'ਚ ਲੱਗ ਕੇ ਕੰਮ ਕਰਦਾ ਹੈ, ਚਾਹੇ ਜੰਮੂ-ਕਸ਼ਮੀਰ ਦੇ ਜਰੂਰਤਮੰਦ ਲੋਕ ਹੋਣ ਜਾਂ ਫਿਰ ਦੇਸ਼ 'ਚ ਕਿਤੇ ਵੀ ਕੁਦਰਤੀ ਆਪਦਾ ਆਈ ਹੋਵੇ। ਪੰਜਾਬ ਕੇਸਰੀ ਗਰੁੱਪ ਹਮੇਸ਼ਾਂ ਤੋਂ ਹੀ ਤਨ, ਮਨ, ਧਨ ਨਾਲ ਆਪਣਾ ਸਹਿਯੋਗ ਉਥੇ ਭੇਜਦਾ ਹੈ। ਇਸ ਲਈ ਪੰਜਾਬ ਦੇ ਲੋਕਾਂ ਦਾ ਪਿਆਰ ਅਤੇ ਸਨੇਹ ਪੰਜਾਬ ਕੇਸਰੀ ਨਾਲ ਜੁੜਿਆ ਹੋਇਆ ਹੈ। ਪਿੰਕੀ ਨੇ ਕਿਹਾ ਕਿ ਸਵ. ਸ੍ਰੀਮਤੀ ਸਵਦੇਸ਼ ਚੋਪੜਾ ਜੀ ਨੇ ਪੰਜਾਬ ਕੇਸਰੀ ਲਈ ਬਹੁਤ ਮਿਹਨਤ ਕੀਤੀ ਤੇ ਜਰੂਰਤਮੰਦਾਂ ਦੀ ਸਹਾਇਤਾ ਲਈ ਸਦਾ ਹਰ ਸੰਭਵ ਮਦਦ ਕੀਤੀ।ਇਸ ਦੌਰਾਨ ਉਨ੍ਹਾਂ ਕੈਂਪ 'ਚ ਪੁੱਜੇ ਸਾਰੇ ਲੋਕਾਂ ਦੀ ਚੰਗੀ ਸਿਹਤ ਲਈ ਕਾਮਨਾ ਵੀ ਕੀਤੀ।

PunjabKesari

ਕੈਂਪ ਵਿਚ ਡਿਪਟੀ ਮੈਡੀਕਲ ਸੁਪਰੀਡੈਂਟ ਡਾ.ਰਜਿੰਦਰ ਮਨਚੰਦਾ ਦੀ ਅਗਵਾਈ ਵਿਚ ਮੈਡੀਕਲ ਅਫਸਰ ਡਾ. ਗੁਰਮੇਜ ਰਾਮ ਗੌਰਾਇਆ, ਡਾ.ਤੁਸ਼ਟੀ, ਚਮਡ਼ੀ ਰੋਗ ਮਾਹਿਰ ਡਾ.ਨਵੀਨ ਸੇਠੀ, ਇਸਤਰੀ ਰੋਗ ਮਾਹਿਰ ਡਾ. ਰਿੰਪਲ ਕੋਛਡ਼ ਦੀਆਂ ਟੀਮਾਂ ਨੇ ਰੋਗੀਆਂ ਦਾ ਚੈਕਅਪ ਅਤੇ ਉਪਚਾਰ ਕੀਤਾ। ਕੈਂਪ ਵਿਚ ਵਿਸ਼ੇਸ ਤੌਰ 'ਤੇ ਪੁੱਜੇ ਡਾ: ਹਰਸ਼ ਭੋਲਾ ਨੇ ਵੀ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ। ਸਾਰੇ ਲੋਕਾਂ ਨੂੰ ਮੁਫਤ ਦਵਾਈਆਂ ਵੰਡੀਆਂ ਗਈ। ਕੈਂਪ ਵਿਚ ਕਰੀਬ 300 ਲੋਕ ਚੈਕਅਪ ਕਰਵਾਉਣ ਪੁੱਜੇ ਜਦਕਿ ਸੈਂਕਡ਼ੇ ਲੋਕਾਂ ਦੇ ਬਲੱਡ ਪ੍ਰੈਸ਼ਰ ਤੇ ਸ਼ੂਗਰ ਦੀ ਜਾਂਚ ਵੀ ਕੀਤੀ ਗਈ।


author

rajwinder kaur

Content Editor

Related News