ਹੌਂਸਲਾ ਹਾਰੀ ਬੈਠਿਆਂ ਲਈ ਮਿਸਾਲ ਹੈ ਲਵਪ੍ਰੀਤ
Saturday, Jun 01, 2019 - 10:56 AM (IST)

ਫਿਰੋਜ਼ਪੁਰ (ਸੰਨੀ ਚੋਪੜਾ) : ਹੌਂਸਲਾ ਹਾਰੀ ਬੈਠਿਆਂ ਲਈ ਫਿਰੋਜ਼ਪੁਰ ਦਾ ਲਵਪ੍ਰੀਤ ਸਿੰਘ ਮਿਸਾਲ ਬਣਿਆ ਹੈ । ਜੋ ਸਰਕਾਰੀ ਸਕੂਲ 'ਚ 9ਵੀਂ ਜਮਾਤ ਦਾ ਵਿਦਿਆਰਥੀ ਹੈ। ਪੜ੍ਹਨ-ਖੇਡਣ ਦੀ ਉਮਰੇ ਲਵਪ੍ਰੀਤ ਮਜ਼ਦੂਰੀ ਵੀ ਕਰਦਾ ਹੈ। ਜਿਸ ਨਾਲ ਆਪਣੇ ਗਰੀਬ ਪਰਿਵਾਰ ਦੀ ਆਰਥਿਕ ਮਦਦ ਕਰਦਾ ਹੈ। ਲਵਪ੍ਰੀਤ ਮਿਹਨਤ ਕਰਕੇ ਦੇਸ਼ ਦੀ ਫੌਜ 'ਚ ਭਰਤੀ ਹੋਣਾ ਚਾਉਂਦਾ ਹੈ ਤਾਂ ਜੋ ਦੇਸ਼ ਦੀ ਸੇਵਾ ਕਰ ਸਕੇ। ਇੱਟਾਂ ਵਾਲੇ ਭੱਠੇ 'ਤੇ ਮਿਹਨਤ ਕਰ ਲਵਪ੍ਰੀਤ ਰੋਜ਼ ਹਜ਼ਾਰ ਤੋਂ 1200 ਦੇ ਕਰੀਬ ਕੱਚੀ ਇੱਟ ਤਿਆਰ ਕਰਦਾ ਹੈ। ਲਵਪ੍ਰੀਤ ਦੀ ਮਾਂ ਨੂੰ ਆਪਣੇ ਪੁੱਤ 'ਤੇ ਪੂਰਾ ਵਿਸ਼ਵਾਸ਼ ਹੈ ਤੇ ਉਸਦੀ ਮਿਹਨਤ 'ਤੇ ਮਾਨ ਹੈ। ਲਵਪ੍ਰੀਤ ਨੇ ਦੱਸਿਆ ਕਿ ਉਹ ਦੇਸ਼ ਦੀ ਸੇਵਾ ਕਰਨਾ ਚਾਉਂਦਾ ਹੈ।
ਕਹਿੰਦੇ ਨੇ ਕੜੀ ਮਿਹਨਤ ਇੱਕ ਦਿਨ ਜਰੂਰ ਆਪਣਾ ਮਿੱਠਾ ਫਲ ਦਿੰਦੀ ਹੈ। ਉਮੀਦ ਹੈ ਹੌਂਸਲੇ ਨਾਲ ਤੇ ਚੰਗੇ ਇਰਾਦੇ ਨਾਲ ਲਵਪ੍ਰੀਤ ਹਰ ਮੈਦਾਨ ਫਤਹਿ ਕਰੇ।