ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ

Thursday, Nov 12, 2020 - 06:03 PM (IST)

ਬੇਸ਼ਰਮੀ ਦੀਆਂ ਹੱਦਾਂ ਪਾਰ: ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗਾ ਨੂੰ ਬਣਾਇਆ ਆਪਣਾ ਸ਼ਿਕਾਰ

ਫਿਰੋਜ਼ਪੁਰ (ਮਲਹੋਤਰਾ): ਨੌਕਰੀ ਦੁਆਉਣ ਦਾ ਲਾਰਾ ਲਾ ਕੇ ਨਾਬਾਲਗ ਕੁੜੀ ਨੂੰ ਆਪਣੇ ਕੋਲ ਬੁਲਾ ਕੇ ਉਸ ਨਾਲ ਜਬਰ-ਜ਼ਿਨਾਹ ਕਰਨ ਵਾਲੇ ਦੋਸ਼ੀ ਦੇ ਖ਼ਿਲਾਫ਼ ਥਾਣਾ ਸਦਰ ਪੁਲਸ ਨੇ ਪਰਚਾ ਦਰਜ ਕੀਤਾ ਹੈ। ਐੱਸ. ਆਈ. ਅਮਨਦੀਪ ਕੌਰ ਅਨੁਸਾਰ ਪੀੜਤਾ 17 ਸਾਲ ਦੀ ਕੁੜੀ ਨੇ ਬਿਆਨ ਦੇ ਦੱਸਿਆ ਹੈ ਕਿ ਅਮਿਤ ਕੁਮਾਰ ਉਰਫ ਮਨੁ ਵਾਸੀ ਲੁਧਿਆਣਾ ਦੇ ਨਾਲ ਉਸਦੀ ਜਾਣ-ਪਛਾਣ ਹੈ ਅਤੇ ਅਮਿਤ ਕੁਮਾਰ ਨੇ ਕੁਝ ਮਹੀਨੇ ਪਹਿਲਾਂ ਉਸ ਨੂੰ ਲੁਧਿਆਣਾ ਕਿਸੇ ਦੁਕਾਨ 'ਤੇ ਨੌਕਰੀ 'ਤੇ ਰਖਵਾਇਆ ਸੀ।

ਇਹ ਵੀ ਪੜ੍ਹੋ : ਬਿਹਾਰ ਚੋਣਾਂ ਹੋਈਆਂ ਸੰਪੰਨ, ਪੰਜਾਬ 'ਚ ਹੁਣ ਬਣੇਗਾ ਕਾਂਗਰਸ ਦਾ ਨਵਾਂ ਸੰਗਠਨਾਤਮਕ ਢਾਂਚਾ

ਇਸ ਤੋਂ ਬਾਅਦ ਬੀਮਾਰ ਹੋਣ ਕਾਰਣ ਉਹ ਨੌਕਰੀ ਛੱਡ ਆਈ ਸੀ ਅਤੇ ਹੁਣ ਠੀਕ ਹੋਣ ਉਪਰੰਤ ਉਸ ਨੇ ਦੁਬਾਰਾ ਨੌਕਰੀ ਲੱਗਣ ਦੇ ਲਈ ਅਮਿਤ ਕੁਮਾਰ ਦੇ ਨਾਲ ਸੰਪਰਕ ਕੀਤਾ, ਜਿਸ ਨੇ ਉਸ ਨੂੰ ਫ਼ਿਰੋਜ਼ਪੁਰ ਬੁਲਾਇਆ। ਕੰਮ ਦੁਆਉਣ ਦੇ ਬਹਾਨੇ ਉਹ ਉਸ ਨੂੰ ਕਾਰ 'ਚ ਬਿਠਾ ਕੇ ਹੁਸੈਨੀਵਾਲਾ ਰੋਡ 'ਤੇ ਲੈ ਗਿਆ ਜਿੱਥੇ ਦੋਸ਼ੀ ਨੇ ਬੇਆਬਾਦ ਸਥਾਨ 'ਤੇ ਜਾ ਕੇ ਉਸ ਨਾਲ ਜ਼ਬਰਦਸਤੀ ਕੀਤੀ। ਐੱਸ. ਆਈ. ਨੇ ਦੱਸਿਆ ਕਿ ਦੋਸ਼ੀ ਦੇ ਖ਼ਿਲਾਫ਼ ਪਰਚਾ ਦਰਜ ਕਰਨ ਤੋਂ ਬਾਅਦ ਉਸਦੀ ਭਾਲ ਕੀਤੀ ਜਾ ਰਹੀ ਹੈ।
 


author

Baljeet Kaur

Content Editor

Related News