ਪਿਤਾ ਦੀ ਮੌਤ ਦੇ ਸਦਮੇ ''ਚ 22 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ
Sunday, Apr 05, 2020 - 04:46 PM (IST)

ਫਿਰੋਜ਼ਪੁਰ (ਮਲਹੋਤਰਾ) – ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਛਾਉਣੀ ਦੀ ਸੰਘਣੀ ਵੱਸੋਂ ਵਾਲੇ ਇਲਾਕੇ ’ਚ ਮਾਰਕੀਟ ਕਮੇਟੀ ਦਫਤਰ ਦੇ ਕੋਲ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫਾਹਾ ਲੈ ਕੇ ਆਤਮ-ਹੱਤਿਆ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਿਤ ਸ਼ਰਮਾ (22) ਪੁੱਤਰ ਵੀ.ਕੇ ਸ਼ਰਮਾ ਵਜੋਂ ਹੋਈ ਹੈ, ਜੋ ਬੀ. ਐੱਸ. ਸੀ. ਫਾਈਨਲ ਦਾ ਵਿਦਿਆਰਥੀ ਸੀ। ਘਟਨਾ ਦਾ ਪਤਾ ਚਲਣ ’ਤੇ ਥਾਣਾ ਛਾਉਣੀ ਮੁਖੀ ਪ੍ਰਵੀਨ ਸ਼ਰਮਾ ਪੁਲਸ ਪਾਰਟੀ ਸਣੇ ਨੌਜਵਾਨ ਦੇ ਘਰ ਪਹੁੰਚ ਗਏ, ਜਿਥੇ ਉਨ੍ਹਾਂ ਨੇ ਲਾਸ਼ ਨੂੰ ਥੱਲੇ ਉਤਾਰਿਆ ਅਤੇ ਉਸ ਨੂੰ ਆਪਣੇ ਕਬਜ਼ੇ ’ਚ ਲੈ ਲਿਆ।
ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਂਦੇ ਸਮੇਂ ਸਿਲੰਡਰ ਲੀਕ ਹੋਣ ਨਾਲ ਹੋਇਆ ਧਮਾਕਾ, ਪਤੀ-ਪਤਨੀ ਸਣੇ ਬੱਚੇ ਝੁਲਸੇ
ਪੜ੍ਹੋ ਇਹ ਵੀ ਖਬਰ - ਲਾਕਡਾਊਨ : ਘਰ ਰਹਿ ਕੇ ਬੱਚੇ ਹੀ ਨਹੀਂ ਸਗੋਂ ਆਪਣਾ ਵੀ ਰੱਖੋ ਧਿਆਨ
ਪੁਲਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਨੌਜਵਾਨ ਦੇ ਪਿਤਾ ਵੀ. ਕੇ. ਸ਼ਰਮਾ ਦੂਰਸੰਚਾਰ ਵਿਭਾਗ ਤੋਂ ਐੱਸ. ਡੀ. ਓ. ਸੇਵਾਮੁਕਤ ਹੋਏ ਸਨ। ਉਨ੍ਹਾਂ ਦੀ ਇਕ ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਕਾਰਨ ਅਮਿਤ ਸ਼ਰਮਾ ਸਦਮੇ ’ਚ ਸੀ। ਦੋ ਭੈਣਾਂ ਦਾ ਇਕਲੌਤਾ ਭਰਾ ਅਮਿਤ ਇਸੇ ਕਾਰਨ ਮਾਨਸਿਕ ਤੌਰ ’ਤੇ ਵੀ ਪਰੇਸ਼ਾਨ ਸੀ, ਜਿਸ ਕਾਰਨ ਉਸ ਨੇ ਬੀਤੇ ਦਿਨ ਆਪਣੇ ਘਰ ਦੇ ਇਕ ਕਮਰੇ ’ਚ ਫਾਹਾ ਲੈ ਲਿਆ। ਦੂਜੇ ਪਾਸੇ ਪੁਲਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਪੜ੍ਹੋ ਇਹ ਵੀ ਖਬਰ - ਪੰਜਾਬ ਪੁਲਸ ਨੇ ਨਿਭਾਇਆ ਮਨੁੱਖਤਾ ਦਾ ਫਰਜ਼, ਗਰੀਬ ਦੀ ਮੌਤ ’ਤੇ ਪੂਰੀਆਂ ਕੀਤੀਆਂ ਰਸਮਾਂ (ਵੀਡੀਓ)
ਪੜ੍ਹੋ ਇਹ ਵੀ ਖਬਰ - ਪਾਕਿ ਸਥਿਤ ਸ਼੍ਰੀ ਕਟਾਸਰਾਜ ਦੇ ਅਮਰਕੁੰਡ ’ਚ ਦਿਖਾਈ ਦਿੱਤਾ ਚਮਤਕਾਰ, ਕੁਦਰਤੀ ਤੌਰ ’ਤੇ ਭਰਿਆ ਜਲ