ਐੱਸ.ਟੀ.ਐੱਫ. ਟੀਮ ਫਿਰੋਜ਼ਪੁਰ ਨੇ 3 ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਸਣੇ 3 ਨੂੰ ਕੀਤਾ ਗਿ੍ਫ਼ਤਾਰ

02/10/2020 10:03:47 AM

ਗੁਰੂਹਰਸਹਾਏ, ਫਿਰੋਜ਼ਪੁਰ, ਮਮਦੋਟ (ਜਸਵੰਤ, ਆਵਲਾ, ਕੁਮਾਰ, ਮਨਦੀਪ) - ਐੱਸ.ਟੀ.ਐੱਫ. ਟੀਮ ਫਿਰੋਜ਼ਪੁਰ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਦੇਣ ਆ ਰਹੇ 3 ਨੌਜਵਾਨਾਂ ਨੂੰ ਗਿ੍ਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਐੱਸ.ਟੀ.ਐੱਫ. ਟੀਮ ਨੇ ਉਕਤ ਨੌਜਵਾਨਾਂ ਨੂੰ ਰੇਲਵੇ ਸਟੇਸ਼ਨ ਝੋਕ ਟਹਿਲ ਸਿੰਘ ਵਾਲਾ ਕੋਲੋ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ। ਕਾਬੂ ਕੀਤੇ ਗਏ ਨੌਜਵਾਨਾਂ ਦੀ ਪਛਾਣ ਸੁਰਿੰਦਰ ਸਿੰਘ, ਪਿੱਪਲ ਸਿੰਘ ਅਤੇ ਸੂਰਜ ਸਿੰਘ ਵਜੋਂ ਹੋਈ ਹੈ, ਜਿਨ੍ਹਾਂ ਖਿਲਾਫ ਥਾਣਾ ਲੱਖੋ ਕੇ ਬਹਿਰਾਮ ਵਿਖੇ ਮਾਮਲਾ ਦਰਜ ਕਰ ਦਿੱਤਾ ਗਿਆ। ਦੂਜੇ ਪਾਸੇ ਪੁਲਸ ਇਸ ਮਾਮਲੇ ਦੀ ਇਹ ਜਾਂਚ ਕਰ ਰਹੀ ਹੈ ਕਿ ਇਹ ਸਪਲਾਈ ਕਿਸ ਦੇ ਲਈ, ਕਿਸ ਤੋਂ ਅਤੇ ਕਿੱਥੇ ਲਿਆਂਦੀ ਜਾ ਰਹੀ ਸੀ ?


rajwinder kaur

Content Editor

Related News