ਫਰੀਦਕੋਟ ਦੇ ਥਾਣੇ 'ਚ ਵਾਪਰੀ ਘਟਨਾ, ਮਹਿਲਾ ਸਬ-ਇੰਸਪੈਕਟਰ ਦੀ ਛਾਤੀ 'ਚ ਲੱਗੀ ਗੋਲ਼ੀ

Friday, May 05, 2023 - 01:02 PM (IST)

ਫਰੀਦਕੋਟ ਦੇ ਥਾਣੇ 'ਚ ਵਾਪਰੀ ਘਟਨਾ, ਮਹਿਲਾ ਸਬ-ਇੰਸਪੈਕਟਰ ਦੀ ਛਾਤੀ 'ਚ ਲੱਗੀ ਗੋਲ਼ੀ

ਫਰੀਦਕੋਟ (ਜਗਤਾਰ) : ਫਰੀਦਕੋਟ ਦੀ ਗੋਲੇਵਾਲਾ ਪੁਲਸ ਚੌਂਕੀ 'ਚ ਅਚਾਨਕ ਚੱਲੀ ਗੋਲ਼ੀ ਕਾਰਨ ਮਹਿਲਾ ਚੌਂਕੀ ਇੰਚਾਰਜ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਛਾਤੀ 'ਚ ਗੋਲ਼ੀ ਲੱਗਣ ਕਾਰਨ ਜ਼ਖ਼ਮੀ ਸਬ-ਇੰਸਪੈਕਟਰ ਜੋਗਿੰਦਰ ਕੌਰ ਨੂੰ ਪਹਿਲਾਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦਾਖ਼ਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਡੀ. ਐੱਸ. ਸੀ. ਰੈਫਰ ਕਰ ਦਿੱਤਾ। ਪੁਲਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ- ਗੁਰਸਿਮਰਨ ਮੰਡ ਦਾ ਦਾਅਵਾ, ਮੈਂ ਖ਼ੁਦ ਵੀ ਲਗਾਤਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ ਹਾਂ

ਇਸ ਘਟਨਾ ਦੀ ਪੁਸ਼ਟੀ ਫਰੀਦਕੋਟ ਦੇ ਐੱਸ. ਪੀ. ਜਸਮੀਤ ਸਿੰਘ ਨੇ ਕੀਤੀ। ਪੁਲਸ ਦਾ ਕਹਿਣਾ ਹੈ ਕਿ ਜੋਗਿੰਦਰ ਕੌਰ ਦੀ ਖ਼ੁਦ ਦੀ ਸਰਵਿਸ ਰਿਵਾਲਵਰ 'ਚੋਂ ਗੋਲ਼ੀ ਚੱਲੀ ਹੈ। ਇਹ ਹਾਦਸਾ ਰਾਤ ਪੌਣੇ 2 ਵਜੇ ਵਾਪਰਿਆ, ਜਦੋਂ ਜੋਗਿੰਦਰ ਕੌਰ ਆਪਣੀ ਸਰਵਿਸ ਰਿਵਾਲਵਰ ਲਾਕਰ 'ਚ ਰੱਖ ਰਹੀ ਸੀ। ਫਿਲਹਾਲ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸ ਦੇਈਏ ਕਿ ਜੋਗਿੰਦਰ ਕੌਰ ਨੂੰ ਇਕ ਮਹੀਨਾ ਪਹਿਲਾਂ ਹੀ ਗੋਲੇਵਾਲ ਚੌਂਕੀ ਦਾ ਇੰਚਾਰਜ ਬਣਾਇਆ ਗਿਆ ਸੀ। 

ਇਹ ਵੀ ਪੜ੍ਹੋ- ਪਟਿਆਲਾ 'ਚ ਵੱਡੀ ਵਾਰਦਾਤ, ਦਿਨ-ਦਿਹਾੜੇ PRTC ਠੇਕੇਦਾਰ ਦਾ ਗੋਲ਼ੀਆਂ ਮਾਰ ਕੇ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News