ਔਰਤ ਨਾਲ ਸਮੂਹਕ ਜਬਰ-ਜ਼ਨਾਹ ਕਰਨ ਵਾਲਾ ਥਾਣੇਦਾਰ ਤੇ ਸਿਪਾਹੀ ਡਿਸਮਿਸ

11/22/2019 5:47:59 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਔਰਤ ਨਾਲ ਸਮੂਹਿਕ ਜਬਰ-ਜ਼ਨਾਹ ਕਰਨ ਦੋਸ਼ ਵਿਚ ਪੁਲਸ ਨੇ ਥਾਣੇਦਾਰ ਬਲਦੇਵ ਸਿੰਘ ਅਤੇ ਸਿਪਾਹੀ ਤਰਨ ਕੁਮਾਰ ਨੂੰ ਡਿਸਮਿਸ ਕਰ ਦਿੱਤਾ ਹੈ ਅਤੇ ਅੱਜ ਸਿਪਾਹੀ ਤਰਨ ਕੁਮਾਰ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਗੱਲ ਕਰਦਿਆਂ ਐੱਸ. ਪੀ. ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਪਿੰਡ ਚੂੰਘਾ 'ਚ ਸਿਕੰਦਰ ਸਿੰਘ ਅਤੇ ਉਸਦੀ ਪਤਨੀ ਨੂੰ ਇਕ ਵਿਅਕਤੀ ਨੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਉਕਤ ਵਿਅਕਤੀ ਦਾ ਇਕ ਔਰਤ ਦੇ ਘਰ ਆਉਣਾ ਜਾਣਾ ਸੀ। ਇਸ ਲਈ ਇਸ ਕੇਸ ਵਿਚ ਥਾਣਾ ਟੱਲੇਵਾਲ ਦੇ ਥਾਣੇਦਾਰ ਬਲਦੇਵ ਸਿੰਘ ਨੇ ਉਕਤ ਔਰਤ ਨੂੰ ਵੀ ਤਫਤੀਸ਼ ਵਿਚ ਸ਼ਾਮਲ ਕਰ ਲਿਆ। ਉਕਤ ਔਰਤ ਨਾਲ ਥਾਣੇਦਾਰ ਬਲਦੇਵ ਸਿੰਘ, ਸਿਪਾਹੀ ਤਰੁਣ ਕੁਮਾਰ ਅਤੇ ਇਕ ਸਿਵਲ ਵਿਅਕਤੀ ਜਗਦੇਵ ਸਿੰਘ ਨੇ ਡਰਾ ਧਮਕਾ ਕੇ ਸਬੰਧ ਬਣਾ ਲਏ ਅਤੇ ਫਿਰ ਔਰਤ ਨੂੰ ਡਰਾਉਣ ਧਮਕਾਉਣ ਲੱਗ ਪਏ ਅਤੇ ਉਸਨੂੰ ਫਿਰ ਤੋਂ ਸਬੰਧ ਬਣਾਉਣ ਲਈ ਕਿਹਾ। ਔਰਤ ਨੇ ਇਸ ਸਬੰਧੀ ਲਿਖਤੀ ਸ਼ਿਕਾਇਤ ਐੱਸ. ਐੱਸ. ਪੀ. ਬਰਨਾਲਾ ਨੂੰ ਦੇ ਦਿੱਤੀ। 

ਔਰਤ ਦੀ ਸ਼ਿਕਾਇਤ ਮਗਰੋਂ ਥਾਣੇਦਾਰ ਬਲਦੇਵ ਸਿੰਘ, ਸਿਪਾਹੀ ਤਰੁਣ ਕੁਮਾਰ ਅਤੇ ਜਗਦੇਵ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਸਬੰਧ ਵਿਚ ਬੀਤੇ ਦਿਨੀਂ ਥਾਣੇਦਾਰ ਬਲਦੇਵ ਸਿੰਘ ਅਤੇ ਜਗਦੇਵ ਸਿੰਘ ਨੂੰ ਤਾਂ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਸਿਪਾਹੀ ਤਰਨ ਕੁਮਾਰ ਦੀ ਗ੍ਰਿਫਤਾਰੀ ਬਾਕੀ ਸੀ। ਉਸਨੂੰ ਵੀ ਅੱਜ ਗ੍ਰਿਫਤਾਰ ਕਰ ਲਿਆ ਗਿਆ ਹੈ। ਅਦਾਲਤ ਨੇ ਤਿੰਨਾਂ ਦੋਸ਼ੀਆਂ ਨੂੰ ਜੁਡੀਸੀਅਲ ਰਿਮਾਂਡ 'ਤੇ ਭੇਜ ਦਿੱਤਾ ਹੈ। ਥਾਣੇਦਾਰ ਬਲਦੇਵ ਸਿੰਘ ਅਤੇ ਸਿਪਾਹੀ ਤਰਨ ਕੁਮਾਰ ਦੀਆਂ ਸੇਵਾਵਾਂ ਖਤਮ ਕਰਕੇ ਇਨ੍ਹਾਂ ਦੋਵਾਂ ਨੂੰ ਅੱਜ ਨੌਕਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਹੈ।


Gurminder Singh

Content Editor

Related News