2 ਮਹੀਨੇ ਦੇ ਪੁੱਤਰ ਨੂੰ ਫੀਡ ਦਿੰਦੇ ਸੋਂ ਗਈ ਮਾਂ, ਸਵੇਰੇ ਮਰਿਆ ਮਿਲਿਆ ਬੱਚਾ

01/03/2020 12:50:52 PM

ਪਟਿਆਲਾ: ਨਵ-ਜੰਮੇ ਬੱਚਿਆਂ ਦੀ ਮਾਵਾਂ ਦੇ ਲਈ ਇਹ ਖਬਰ ਅਲਰਟ ਕਰਨ ਵਾਲੀ ਹੈ। ਕਈ ਵਾਰ ਅਣਜਾਣੇ 'ਚ ਅਜਿਹਾ ਹਾਦਸਾ ਹੋ ਜਾਂਦਾ ਹੈ, ਜਿਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਮਾਮਲਾ ਪਟਿਆਲਾ ਦੇ ਹੀਰਾ ਬਾਗ ਨਗਰ ਦਾ ਹੈ, ਜਿੱਥੇ ਸੰਜੈ ਕੁਮਾਰ ਦੇ 2 ਮਹੀਨੇ ਦੇ ਬੱਚੇ ਦੀ ਵੀਰਵਾਰ ਨੂੰ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੰਜੈ ਦੀ ਪਤਨੀ ਨੇ ਬੁੱਧਵਾਰ ਰਾਤ ਨੂੰ 2 ਮਹੀਨੇ ਦੇ ਪੁੱਤਰ ਨੂੰ ਦੁੱਧ ਪਿਲਾਇਆ ਅਤੇ ਉਸ ਦੇ ਨਾਲ ਹੀ ਉਸ ਨੂੰ ਨੀਂਦ ਆ ਗਈ। ਸਵੇਰੇ ਉੱਠਣ 'ਤੇ ਦੇਖਿਆ ਤਾਂ ਬੱਚਾ ਬੇਸੁੱਧ ਸੀ। ਬੱਚੇ 'ਚ ਜਦੋਂ ਕੋਈ ਹਰਕਤ ਨਹੀਂ ਹੋਈ ਤਾਂ ਉਸ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲਿਆਇਆ ਗਿਆ, ਜਿੱਥੇ ਡਾਕਟਰਾਂ ਨੇ ਚੈਕਅੱਪ ਦੇ ਬਾਅਦ ਉਸ ਨੂੰ ਡੈਡ ਡਿਕਲੇਅਰ ਕਰ ਦਿੱਤਾ। ਬੱਚੇ ਦੀ ਮੌਤ ਦੇ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਫੀਡ ਦੇਣ ਤੋਂ ਪਹਿਲਾਂ ਧਿਆਨ ਦਿਓ
ਬੱਚਾ ਰੋਗ ਮਾਹਰ ਡਾ. ਆਸ਼ੀਸ਼ ਸ਼ਰਮਾ ਨੇ ਦੱਸਿਆ ਕਿ ਡਿਲਵਰੀ ਦੇ ਬਾਅਦ ਹਰ ਮਾਂ ਨੂੰ ਬੱਚੇ ਨੂੰ ਸਹੀ ਢੰਗ ਨਾਲ ਬ੍ਰੈਸਫੀਡ ਕਰਵਾਉਣ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਮੁਤਾਬਕ ਕਈ ਵਾਰ ਦੁੱਧ ਬੱਚੇ ਦੀ ਫੂਡ ਪਾਈਪ ਦੀ ਬਜਾਏ ਵਿੰਡ ਪਾਈਪ (ਸਾਹ ਵਾਲੀ ਨਲੀ) 'ਚ ਚਲਾ ਜਾਂਦਾ ਹੈ, ਜਿਸ ਨੂੰ ਮੈਡੀਕਲ ਭਾਸ਼ਾ 'ਚ ਟ੍ਰੈਕੀਆ ਕਹਿੰਦੇ ਹਨ। ਵਿੰਡ ਪਾਈਪ ਤੋਂ ਇਹ ਦੁੱਧ ਫੇਫੜਿਆਂ 'ਚ ਚਲਾ ਜਾਂਦਾ ਹੈ, ਜਿਸ ਨਾਲ ਬੱਚੇ ਦਾ ਸਾਹ ਰੁੱਕ ਜਾਂਦਾ ਹੈ। ਇਸ ਲਈ ਬੱਚੇ ਨੂੰ ਲਿਟਾ ਕੇ ਦੁੱਧ ਪਿਲਾਉਣ ਤੋਂ ਪਰਹੇਜ ਕਰਨਾ ਚਾਹੀਦਾ ਹੈ। ਅਜਿਹਾ ਕਰਨਾ ਨਾਲ ਬੱਚਿਆਂ ਦੀ ਅੱਖਾਂ ਦੇ ਲਈ ਖਤਰਨਾਕ ਹੋ ਸਕਦਾ ਹੈ। ਮਾਂ ਅਤੇ ਬੱਚੇ 'ਚ ਸਹੀ ਐਂਗਲ ਨਹੀਂ ਹੋਣ ਨਾਲ ਨਵਜਾਤ ਬੱਚੇ ਦੇ ਨੱਕ 'ਚ ਦੁੱਧ ਚਲਾ ਜਾਂਦਾ ਹੈ ਅਤੇ ਇਹ ਖਤਰਨਾਕ ਸਾਬਤ ਹੋ ਜਾਂਦਾ ਹੈ।


Shyna

Content Editor

Related News