ਖਲ਼ ਬਣਾਉਣ ਵਾਲੀ ਮਿੱਲ 'ਚ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਦਾ ਨੁਕਸਾਨ

Thursday, May 28, 2020 - 01:05 PM (IST)

ਖਲ਼ ਬਣਾਉਣ ਵਾਲੀ ਮਿੱਲ 'ਚ ਲੱਗੀ ਭਿਆਨਕ ਅੱਗ ਕਾਰਨ ਲੱਖਾਂ ਦਾ ਨੁਕਸਾਨ

ਬਾਘਾਪੁਰਾਣਾ (ਰਾਕੇਸ਼): ਸਥਾਨਕ ਬੁੱਧ ਸਿੰਘ ਵਾਲਾ ਪਿੰਡ ਵਿਖੇ ਇਕ ਫੀਡ ਫੈਕਟਰੀ ਦੇ ਗੋਦਾਮ 'ਚ ਭਰੇ ਰਾਈਸ ਬ੍ਰਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਅੱਗ ਲੱਗਣ ਨਾਲ ਕਰੀਬ 30 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਦੱਸਿਆ ਜਾ ਰਿਹਾ ਹੈ। ਮਿੱਤਲ ਫੀਡ ਇੰਡਸਟਰੀ ਅੰਦਰ ਇਕ ਵੱਡੇ ਗੋਦਾਮ 'ਚ ਭਰੀ ਪਸ਼ੂਆਂ ਦੀ ਫੀਡ ਦੀ ਰਾਈਸ ਬ੍ਰਾਨ ਅੰਦਰੋਂ ਅੱਗ ਦਾ ਗੋਲਾ ਬੰਨ ਕੇ ਭਿਆਨਕ ਅੱਗ ਲੱਗ ਗਈ, ਜਿਸ ਨਾਲ ਅੰਦਰ ਲੱਗੀ ਇੰਡਸਟਰੀ ਸ਼ੈੱਡ ਅਤੇ ਬਿਜਲੀ ਦੇ ਮੁੱਖ ਬੋਰਡ ਸੜ ਗਿਆ।

PunjabKesariਫੈਕਟਰੀ ਦੇ ਮਾਲਕ ਭਾਰਤ ਭੂਸ਼ਨ ਮਿੱਤਲ ਅਤੇ ਰਿੰੰਪੀ ਮਿੱਤਲ ਨੇ ਦੱਸਿਆ ਕਿ ਰਾਇਸ ਬ੍ਰਾਨ ਵਿੱਚ ਅੱਗ ਦਾ ਗੋਲਾ ਬੰਨ ਕੇ ਸਾਰੇ ਗੋਦਾਮ ਨੂੰ ਅੱਗ ਪੈ ਗਈ ਅਤੇ ਅੱਗ ਤੇ ਕਾਬੂ ਪਾਉਣ ਲਈ ਰਾਤ ਨੂੰ 2 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੰਗਵਾਈਆਂ ਗਈਆਂ, ਜਿਨ੍ਹਾਂ ਨੇ ਮੌਕੇ ਤੇ ਪਹੁੰਚ ਕੇ ਭਾਰੀ ਜਦੋ-ਜਹਿਦ ਨਾਲ ਅੱਗ ਤੇ ਕਾਬੂ ਪਾ ਲਿਆ ਅਤੇ ਨਾਲ ਦੇ ਗੋਦਾਮਾਂ ਨੂੰ ਭਾਰੀ ਅੱਗ ਤੋਂ ਬਚਾ ਲਿਆ। ਮਾਲਕਾਂ ਨੇ ਦੱਸਿਆ ਕਿ ਇਸ ਦੌਰਾਨ ਪੁਲਸ ਪਾਰਟੀ ਵੀ ਮੌਕੇ 'ਤੇ ਪਹੁੰਚ ਗਈ ਸੀ। ਇਹ ਘਟਨਾ ਰਾਤ ਕਰੀਬ 2.30 ਵਜੇ ਵਾਪਰੀ। ਇਸ ਮੌਕੇ ਸੀਨੀਅਰ ਕਾਂਗਰਸ ਆਗੂ ਬਿੱਟੂ ਮਿੱਤਲ, ਭਾਰਤ ਭੂਸ਼ਨ ਗੋਇਲ, ਅਤੇ ਸ਼ਹਿਰ ਵਾਸੀ ਪਹੁੰਚ ਗਏ ਸਨ।  


author

Shyna

Content Editor

Related News