ਸੜਕ ''ਤੇ ਇਕੱਠੇ ਹੋਏ ਛੱਪੜ ਦੇ ਪਾਣੀ ਕਾਰਨ ਬੀਮਾਰੀਆਂ ਫੈਲਣ ਦਾ ਡਰ
Wednesday, Feb 14, 2018 - 01:37 AM (IST)

ਕੋਟਕਪੂਰਾ, (ਨਰਿੰਦਰ)- ਪਿੰਡ ਬਾਹਮਣਵਾਲਾ ਦਾ ਛੱਪੜ ਪਾਣੀ ਨਾਲ ਪੂਰੀ ਤਰ੍ਹਾਂ ਭਰਿਆ ਹੋਣ ਕਾਰਨ ਗੰਦਾ ਪਾਣੀ ਸੜਕ 'ਤੇ ਇਕੱਠਾ ਹੋ ਗਿਆ ਹੈ, ਜਿਸ ਕਾਰਨ ਬੀਮਾਰੀਆਂ ਫੈਲਣ ਦਾ ਡਰ ਹੈ। ਇਸ ਤੋਂ ਇਲਾਵਾ ਕਈ ਥਾਵਾਂ ਤੋਂ ਸੜਕ ਵੀ ਟੁੱਟ ਰਹੀ ਹੈ। ਕੁਝ ਸਮਾਂ ਪਹਿਲਾਂ ਪਿੰਡ ਦੇ ਲੋਕਾਂ ਨੇ ਆਪਸੀ ਸਹਿਯੋਗ ਨਾਲ ਛੱਪੜ ਦੀ ਪਾਣੀ ਖੇਤਾਂ 'ਚ ਕੱਢ ਦਿੱਤਾ ਸੀ ਪਰ ਕਣਕਾਂ ਨੂੰ ਪਾਣੀ ਦੀ ਲੋੜ ਨਾ ਹੋਣ ਕਰ ਕੇ ਛੱਪੜ ਦੇ ਪਾਣੀ ਦੀ ਨਿਕਾਸੀ
ਨਹੀਂ ਹੋ ਰਹੀ।
ਇਸ ਸਮੇਂ ਕਮਲਜੀਤ ਸ਼ਰਮਾ, ਦਲਜੀਤ ਕੁਮਾਰ, ਰਾਜਿੰਦਰ ਕੁਮਾਰ ਅਤੇ ਸੁਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਕਰੀਬ 3 ਸਾਲ ਪਹਿਲਾਂ ਵਿਭਾਗ ਵੱਲੋਂ ਸੜਕ ਦੇ ਪੱਧਰ ਤੋਂ ਉੱਚੀ ਨਾਲੀ ਬਣਾ ਦਿੱਤੀ ਗਈ ਸੀ। ਨਾਲੀ ਬਣਨ ਤੋਂ ਪਹਿਲਾਂ ਮੀਂਹ ਦਾ ਪਾਣੀ ਖਤਾਨਾਂ ਵਿਚ ਚਲਾ ਜਾਂਦਾ ਸੀ। ਉਨ੍ਹਾਂ ਦੱਸਿਆ ਕਿ ਪਿੰਡ ਵਾਸੀਆਂ ਵੱਲੋਂ ਕਈ ਵਾਰ ਵਿਭਾਗ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਵਿਭਾਗ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਛੱਪੜ ਦੇ ਪਾਣੀ ਦੀ ਨਿਕਾਸੀ ਲਈ ਪਾਈਪਾਂ ਪਵਾ ਕੇ ਸੇਮ ਨਾਲੇ 'ਚ ਪਾਣੀ ਕੱਢਿਆ ਜਾਵੇ।