ਮਲੋਅ ਦੇ ਜੰਗਲ ’ਚੋਂ ਮਿਲਿਆ ਮਾਸ ਨਾਲ ਭਰਿਆ ਬੋਰਾ, ਮਨੁੱਖੀ ਸਰੀਰ ਨੂੰ ਟੋਟੇ-ਟੋਟੇ ਕੀਤੇ ਜਾਣ ਦਾ ਖ਼ਦਸ਼ਾ

Monday, Jul 12, 2021 - 02:45 PM (IST)

ਚੰਡੀਗੜ੍ਹ (ਸੁਸ਼ੀਲ) : ਮਲੋਆ ਦੇ ਜੰਗਲ ਵਿਚ ਮਾਸ ਨਾਲ ਭਰਿਆ ਇਕ ਬੈਗ ਮਿਲਣ ਨਾਲ ਭਾਜੜ ਮਚ ਗਈ। ਬੈਗ ਦੇ ਕੋਲ ਹੀ ਇਕ ਐਕਟਿਵਾ ਵੀ ਖੜ੍ਹੀ ਸੀ। ਮਲੋਆ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਫਾਰੈਂਸਿਕ ਟੀਮ ਨੂੰ ਬੁਲਾਇਆ। ਮਾਸ ਨਾਲ ਭਰੇ ਬੋਰੇ ਨੂੰ ਕਬਜ਼ੇ ’ਚ ਲਿਆ ਅਤੇ ਐਕਟਿਵਾ ਦੇ ਨੰਬਰ ਤੋਂ ਉਸ ਦੇ ਮਾਲਕ ਦਾ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡਾਗ ਸਕੁਐਡ ਅਤੇ ਫੋਰੈਂਸਿਕ ਟੀਮ ਨੇ ਜਦੋਂ ਬੈਗ ਖੋਲ੍ਹਿਆ ਤਾਂ ਉਸ ਵਿਚ ਮਾਸ ਦੇ ਟੁਕੜੇ ਮਿਲੇ। ਬੈਗ ਕੋਲ ਫਟੀ ਪੈਂਟ -ਕਮੀਜ਼ ਬਰਾਮਦ ਹੋਈ। ਫੋਰੈਂਸਿਕ ਟੀਮ ਨੇ ਜਾਂਚ ਲਈ ਮੌਕੇ ਤੋਂ ਸੈਂਪਲ ਲਏ ਹਨ। ਬੈਗ ’ਚੋਂ ਬਰਾਮਦ ਮਾਸ ਦੀ ਵੀ ਜਾਂਚ ਹੋ ਰਹੀ ਹੈ, ਤਾਂਕਿ ਪਤਾ ਲੱਗ ਸਕੇ ਕਿ ਇਹ ਕਿਸੇ ਮਨੁੱਖ ਦਾ ਹੈ ਜਾਂ ਜਾਨਵਰ ਦਾ।

ਇਹ ਵੀ ਪੜ੍ਹੋ : ਦੀਪਕ ਹੱਤਿਆਂਕਾਡ ਮਾਮਲੇ ’ਚ ਨਵਾਂ ਮੋੜ, ਦੋ ਹੋਰ ਦੋਸ਼ੀ ਕਾਬੂ

 

ਪੁਲਸ ਨੇ ਦੱਸਿਆ ਕਿ ਦੇਖਣ ’ਤੇ ਇੰਝ ਲੱਗ ਰਿਹਾ ਹੈ ਕਿ ਕਿਸੇ ਵਿਅਕਤੀ ਨੂੰ ਮਾਰ ਕੇ ਸਰੀਰ ਦੇ ਟੁਕੜੇ ਕਰ ਕੇ ਬੈਗ ਵਿਚ ਭਰਨ ਤੋਂ ਬਾਅਦ ਜੰਗਲ ਵਿਚ ਸੁੱਟ ਦਿੱਤੇ ਗਏ ਹਨ ਪਰ ਜਦੋਂ ਤਕ ਫੋਰੈਂਸਿਕ ਟੀਮ ਦੀ ਰਿਪੋਰਟ ਨਹੀਂ ਆਉਂਦੀ, ਇਸ ਮਾਮਲੇ ਵਿਚ ਕੁਝ ਵੀ ਕਹਿਣਾ ਮੁਸ਼ਕਿਲ ਹੈ। ਪੁਲਸ ਨੇ ਇਕ ਰਾਹਗੀਰ ਦੀ ਸ਼ਿਕਾਇਤ ’ਤੇ ਮਾਮਲੇ ਵਿਚ ਡੀ. ਡੀ. ਆਰ. ਦਰਜ ਕਰ ਲਈ ਹੈ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ’ਤੇ ਜਬਰ-ਜ਼ਿਨਾਹ ਦਾ ਮਾਮਲਾ ਦਰਜ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 
 


Anuradha

Content Editor

Related News