FCI ਵੱਲੋਂ ਅਡਾਨੀ ਦੇ ਗੋਦਾਮ ’ਚ ਸਟੋਰ ਕਣਕ ਦਾ ਕਮੀਸ਼ਨ ਦੇਣ ਤੋਂ ਇਨਕਾਰ, ਆੜ੍ਹਤੀਆਂ ਵੱਲੋਂ ਬਾਈਕਾਟ ਦਾ ਅਲਟੀਮੇਟਮ

Wednesday, Oct 04, 2023 - 02:27 AM (IST)

ਜਲੰਧਰ (ਨਰਿੰਦਰ ਮੋਹਨ)– ਪੰਜਾਬ ’ਚ ਅਡਾਨੀ ਦੇ ਗੋਦਾਮਾਂ ਵਿਚ ਸਟੋਰ ਕੀਤੀ ਗਈ ਕੇਂਦਰੀ ਪੂਲ ਵਾਲੀ ਕਣਕ ਦਾ ਕਮੀਸ਼ਨ ਹੁਣ ਆੜ੍ਹਤੀਆਂ ਨੂੰ ਨਹੀਂ ਦਿੱਤਾ ਜਾ ਰਿਹਾ। ਭਾਰਤੀ ਖੁਰਾਕ ਨਿਗਮ (FCI) ਦੀ ਬੇਨਤੀ ’ਤੇ ਪੰਜਾਬ ਦੇ ਆੜ੍ਹਤੀਆਂ ਨੇ ਮੋਗਾ ਨੇੜੇ ਪਿੰਡ ਡਗਰੂ ’ਚ ਅਡਾਨੀ ਦੇ ਗੋਦਾਮ ਵਿਚ ਹਜ਼ਾਰਾਂ ਕੁਇੰਟਲ ਕਣਕ ਜਮ੍ਹਾ ਕਰਵਾਈ ਸੀ। ਭਾਰਤੀ ਖੁਰਾਕ ਨਿਗਮ ਦੀ ਇਸ ਨੀਤੀ ਤੋਂ ਨਾਰਾਜ਼ ਆੜ੍ਹਤੀਆਂ ਨੇ ਅੱਜ ਚੰਡੀਗੜ੍ਹ ਸਥਿਤ ਭਾਰਤੀ ਖੁਰਾਕ ਨਿਗਮ ਦੇ ਦਫਤਰ ਅੱਗੇ ਰੋਸ ਵਿਖਾਵਾ ਤੇ ਨਾਅਰੇਬਾਜ਼ੀ ਕੀਤੀ। ਵਪਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਐੱਫ. ਸੀ. ਆਈ. ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲਾ ਗਾਇਕ ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ

25 ਸਤੰਬਰ ਨੂੰ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਆਫ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਦੀ ਅਗਵਾਈ ਹੇਠ ਵਪਾਰੀਆਂ ਨੇ ਮੋਗਾ ਵਿਖੇ ਧਰਨਾ ਦਿੱਤਾ ਸੀ ਅਤੇ ਚਿਤਾਵਨੀ ਦਿੱਤੀ ਸੀ ਕਿ ਜੇ 2 ਅਕਤੂਬਰ ਤਕ ਉਨ੍ਹਾਂ ਦੀਆਂ ਮੰਗਾਂ ’ਤੇ ਕੋਈ ਹੁੰਗਾਰਾ ਨਾ ਦਿੱਤਾ ਗਿਆ ਤਾਂ ਉਹ 3 ਅਕਤੂਬਰ ਨੂੰ ਐੱਫ. ਸੀ. ਆਈ. ਦੇ ਚੰਡੀਗੜ੍ਹ ਸਥਿਤ ਦਫ਼ਤਰ ਸਾਹਮਣੇ ਵਿਸ਼ਾਲ ਰੋਸ ਧਰਨਾ ਦੇਣਗੇ। ਇਸੇ ਨੂੰ ਵੇਖਦਿਆਂ ਐੱਫ. ਸੀ. ਆਈ. ਦਫ਼ਤਰ ਦੇ ਸਾਹਮਣੇ ਭਾਰੀ ਪੁਲਸ ਫੋਰਸ ਤਾਇਨਾਤ ਸੀ। ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਆੜ੍ਹਤੀਆਂ ਨੇ ਐੱਫ. ਸੀ. ਆਈ. ਦਫ਼ਤਰ ਅੱਗੇ ਪਹੁੰਚ ਕੇ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਐੱਫ. ਸੀ. ਆਈ. ਮਜ਼ਦੂਰਾਂ ਦੇ ਨਾਂ ’ਤੇ ਈ. ਪੀ. ਐੱਫ. ਦੀ ਰਕਮ ਆੜ੍ਹਤੀਆਂ ਤੋਂ ਕੱਟ ਰਹੀ ਹੈ ਪਰ ਇਹ ਰਕਮ ਨਾ ਤਾਂ ਜਮ੍ਹਾ ਕਰਵਾਈ ਜਾ ਰਹੀ ਹੈ ਅਤੇ ਨਾ ਹੀ ਮਜ਼ਦੂਰਾਂ ਨੂੰ ਦਿੱਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੀ ਵਰ੍ਹੇਗੰਢ 'ਤੇ ਹੀ ਉੱਜੜ ਗਿਆ ਸੁਹਾਗ, ਪਾਰਟੀ ਤੋਂ ਕੁੱਝ ਚਿਰ ਬਾਅਦ ਹੀ ਮਚ ਗਿਆ ਚੀਕ-ਚਿਹਾੜਾ

ਦੂਜਾ ਮਾਮਲਾ ਐੱਫ. ਸੀ. ਆਈ. ਵੱਲੋਂ ਆੜ੍ਹਤੀਆਂ ਨੂੰ ਕਣਕ ਦੀ ਖਰੀਦ ਬਦਲੇ ਕਮੀਸ਼ਨ ਨਾ ਦੇਣ ਦਾ ਹੈ। ਮੋਗਾ ਜ਼ਿਲ੍ਹੇ ਵਿਚ ਐੱਫ. ਸੀ. ਆਈ. ਨੇ ਜ਼ਿਲੇ ਦੇ ਵੱਖ-ਵੱਖ ਖੇਤਰਾਂ ਦੇ ਆੜ੍ਹਤੀਆਂ ਰਾਹੀਂ ਮੋਗਾ ਦੇ ਇਕ ਪਿੰਡ ਵਿਚ ਸਥਿਤ ਅਡਾਨੀ ਦੇ ਗੋਦਾਮ ਵਿਚ ਕੇਂਦਰੀ ਪੂਲ ਵਾਲੀ ਹਜ਼ਾਰਾਂ ਟਨ ਕਣਕ ਸਟੋਰ ਕਰਵਾਈ ਸੀ ਪਰ ਐੱਫ. ਸੀ. ਆਈ. ਨੇ ਹੁਣ ਆੜ੍ਹਤੀਆਂ ਨੂੰ ਕਮੀਸ਼ਨ ਦੇਣ ਤੋਂ ਨਾਂਹ ਕਰ ਦਿੱਤੀ ਹੈ। ਅਜਿਹਾ ਪਹਿਲੀ ਵਾਰ ਹੋਇਆ ਹੈ। ਕਮਿਸ਼ਨ ਦੀ ਰਕਮ ਲਗਭਗ 40 ਕਰੋੜ ਰੁਪਏ ਹੈ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪਤਨੀ ਤੋਂ ਦੁਖੀ ਵਿਅਕਤੀ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ, 3 ਧੀਆਂ ਸਿਰੋਂ ਉੱਠਿਆ ਪਿਓ ਦਾ ਸਾਇਆ

ਬੁਲਾਰਿਆਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਅਨਾਜ ਦੀ ਖਰੀਦ ਵਿਚ ਐੱਫ. ਸੀ. ਆਈ. ਨੇ ਆੜ੍ਹਤੀਆਂ ਦੀ ਕਮੀਸ਼ਨ ਵਿਚ ਕਮੀ ਕਰਨੀ ਸ਼ੁਰੂ ਕਰ ਦਿੱਤੀ ਹੈ, ਜਦੋਂਕਿ ਪੰਜਾਬ ਦੀਆਂ ਖਰੀਦ ਏਜੰਸੀਆਂ ਪਹਿਲਾਂ ਵਾਂਗ ਹੀ ਕਮੀਸ਼ਨ ਦੇ ਰਹੀਆਂ ਹਨ। ਆੜ੍ਹਤੀਆਂ ਨੇ ਚਿਤਾਵਨੀ ਦਿੱਤੀ ਕਿ ਜੇ ਐੱਫ. ਸੀ. ਆਈ. ਵਿਚ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਆੜ੍ਹਤੀ ਖਰੀਦ ਏਜੰਸੀ ਐੱਫ. ਸੀ. ਆਈ. ਦਾ ਮੁਕੰਮਲ ਬਾਈਕਾਟ ਕਰਨਗੇ। ਆੜ੍ਹਤੀਆਂ ਨੇ ਇਹ ਵੀ ਚਿਤਾਵਨੀ ਦਿੱਤੀ ਕਿ ਜੇ 10 ਅਕਤੂਬਰ ਤਕ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਉਹ 11 ਅਕਤੂਬਰ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਖਰੀਦ ਦਾ ਬਾਈਕਾਟ ਕਰਨਗੇ। ਇਸ ਤੋਂ ਬਾਅਦ ਐੱਫ. ਸੀ. ਆਈ. ਦੇ ਡੀ. ਜੀ. ਐੱਮ. ਅੰਗੂਸ਼ਮਾਨ ਚੱਕਰਵਰਤੀ ਨੇ ਵਪਾਰੀ ਨੇਤਾਵਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਮੰਗ-ਪੱਤਰ ਲੈ ਕੇ ਜਲਦ ਹੀ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News