ਪੰਜਾਬ ਦੀਆਂ ਇਨ੍ਹਾਂ ਸ਼ਾਹੀ ਝੁੱਗੀਆਂ 'ਚ ਬਣੀ ਦਾਵਤ, ਦੇਖ ਤੁਸੀਂ ਵੀ ਰਹਿ ਜਾਓਗੇ ਦੰਗ (ਵੀਡੀਓ)
Sunday, Apr 12, 2020 - 05:26 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਕਰਫਿਊ ਕਰਕੇ ਜਿਥੇ ਲੋਕਾਂ ਨੂੰ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨਾ ਔਖਾ ਹੋਇਆ ਪਿਆ ਹੈ, ਉਥੇ ਹੀ ਫਾਜ਼ਿਲਕਾ ਵਿਖੇ ਝੁੱਗੀਆਂ ’ਚ ਰਹਿਣ ਵਾਲੇ ਲੋਕ ਇਸ ਦੇ ਬੁੱਲ੍ਹੇ ਲੁੱਟ ਰਹੇ ਹਨ। ਝੁੱਗੀਆਂ ’ਚ ਰਹਿਣ ਵਾਲੇ ਇਹ ਲੋਕ ਭੁੱਖੇ ਨਾ ਰਹਿ ਜਾਣ, ਇਸ ਕਰਕੇ ਉਕਤ ਲੋਕਾਂ ਲਈ ਲੰਗਰ ਦਾ ਪ੍ਰਬੰਧ ਕਰਨ ਵਾਲੇ ਸਮਾਜ ਸੇਵੀ ਕਰਫਿਊ ਦੇ ਸਮੇਂ ਪ੍ਰੇਸ਼ਾਨ ਹੋ ਰਹੇ ਹਨ। ਫਾਜ਼ਿਲਕਾ ’ਚ ਝੁੱਗੀਆਂ ਬਣਾ ਕੇ ਰਹਿਣ ਵਾਲੇ ਲੋਕਾਂ ਦੀ ਹਰਕਤ ਨੇ ਉਸ ਸਮੇਂ ਸਭ ਨੂੰ ਹੈਰਾਨ ਕਰ ਦਿੱਤਾ, ਜਦੋਂ ਉਨ੍ਹਾਂ ਨੇ ਘਰ ਸ਼ਾਹੀ ਦਾਵਤ ਬਣੀ ਹੋਈ ਦੇਖੀ। ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਕਾਰਨ ਲੱਗੇ ਕਰਫਿਊ ਦੇ ਮੱਦੇਨਜ਼ਰ ਕਰੀਬ 14 ਦਿਨਾਂ ਤੋਂ ਝੁੱਗੀਆਂ ਦੇ ਲੋਕਾਂ ਲਈ ਦੋ ਵਕਤ ਦੀ ਰੋਟੀ ਲੈ ਕੇ ਪਹੁੰਚ ਰਹੇ ਸਮਾਜ ਸੇਵੀ ਨੇ ਦੇਖਿਆ ਕਿ ਝੁੱਗੀਆਂ ’ਚ ਰਹਿ ਰਹੇ ਕਰੀਬ 15 ਤੋਂ 20 ਘਰਾਂ 'ਚ ਮੁਰਗੇ ਬਣੇ ਹੋਏ ਸਨ। ਮੁਰਗੇ ਬਣੇ ਹੋਏ ਦੇਖ ਕੇ ਸਮਾਜ ਸੇਵੀ ਅਧਿਕਾਰੀਆਂ ਦੀਆਂ ਅੱਖਾਂ ਖੁੱਲ੍ਹ ਗਈਆਂ।
ਪੜ੍ਹੋ ਇਹ ਵੀ ਖਬਰ - ਨਿਹੰਗ ਸਿੰਘਾਂ ਵਲੋਂ ਪੁਲਸ ਪਾਰਟੀ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ASI ਦਾ ਵੱਢਿਆ ਹੱਥ (ਤਸਵੀਰਾਂ)
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਸਮਾਜ ਸੇਵੀਆਂ ਨੇ ਗਿਲ੍ਹਾ ਕਰਦਿਆਂ ਕਿਹਾ ਕਿ ਉਹ ਇਨ੍ਹਾਂ ਲੋਕਾਂ ਲਈ ਦਿਨ ਰਾਤ ਪਰੇਸ਼ਾਨ ਹੋ ਰਹੇ ਹਨ ਤਾਂ ਕਿ ਕੋਈ ਭੁੱਖਾ ਨਾ ਸੌਂਵੇਂ। ਉਹ ਲੋਕ ਰੋਟੀ ਮਿਲਣ ਦੇ ਬਾਵਜੂਦ ਘਰਾਂ ’ਚ ਮੁਰਗੇ ਬਣਾ ਕੇ ਉਨ੍ਹਾਂ ਨੂੰ ਧੋਖਾ ਦੇ ਰਹੇ ਹਨ। ਸਮਾਜ ਸੇਵੀਆਂ ਨੇ ਕਿਹਾ ਕਿ ਉਹ ਇਸ ਮਾਮਲੇ ਦੇ ਸਬੰਧ ’ਚ ਨਾ ਸਿਰਫ ਪ੍ਰਸ਼ਾਸਨ ਨੂੰ ਰਿਪੋਰਟ ਦੇਣਗੇ ਸਗੋਂ ਜੇਕਰ ਦੁਬਾਰਾ ਅਜਿਹਾ ਹੋਇਆ ਤਾਂ ਉਹ ਇਥੇ ਲੰਗਰ ਪਹੁੰਚਾਉਣਾ ਵੀ ਬੰਦ ਕਰ ਦੇਣਗੇ।
ਪੜ੍ਹੋ ਇਹ ਵੀ ਖਬਰ - ਕੀ ਚੀਨ 'ਚ 5 ਜੀ ਨੈੱਟਵਰਕ ਹੈ, ਕੋਰੋਨਾ ਵਾਇਰਸ ਦਾ ਕਾਰਨ ? (ਵੀਡੀਓ)
ਪੜ੍ਹੋ ਇਹ ਵੀ ਖਬਰ - ਪੁਲਸ ਪਾਰਟੀ ’ਤੇ ਹੋਏ ਹਮਲੇ ਦੀ ਸੁਖਬੀਰ, ਹਰਸਿਮਰਤ ਬਾਦਲ ਤੇ ਮਜੀਠੀਆ ਵਲੋਂ ਨਿਖੇਧੀ
ਇਸ ਸਬੰਧ ’ਚ ਉਧਰ ਝੁੱਗੀਆਂ ਵਾਲਿਆਂ ਦਾ ਕਹਿਣਾ ਹੈ ਕਿ ਸਮਾਜਸੇਵੀ ਸੰਸਥਾਵਾਂ ਦੁਪਹਿਰ ਨੂੰ ਖਾਣਾ ਲੈ ਕੇ ਪਹੁੰਚਦੀਆਂ ਹਨ, ਜਦਕਿ ਸਵੇਰੇ ਕੋਈ ਨਹੀਂ ਆਉਂਦਾ। ਦੱਸ ਦੇਈਏ ਕਿ ਕੋਰੋਨਾ ਵਾਇਰਸ ਕਾਰਨ ਚੱਲ ਰਹੀ ਇਸ ਔਖੀ ਘੜੀ 'ਚ ਹਰ ਕੋਈ ਪਰੇਸ਼ਾਨ ਹੋ ਰਿਹਾ ਹੈ। ਸਮਾਜ ਸੇਵੀ ਸੰਸਥਾਵਾਂ ਇਨ੍ਹਾਂ ਲੋਕਾਂ ਲਈ ਬੈਠੇ ਬਿਠਾਏ ਰਾਸ਼ਨ ਅਤੇ ਲੰਗਰ ਪਾਣੀ ਦਾ ਪ੍ਰਬੰਧ ਕਰ ਰਹੀਆਂ ਪਰ ਪਰ ਅਫਸੋਸ ਬਹੁਤੇ ਲੋਕ ਇਸਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ, ਜੋ ਸਹੀ ਨਹੀਂ।
ਪੜ੍ਹੋ ਇਹ ਵੀ ਖਬਰ - ਕਰਫਿਊ ਨੂੰ ਛਿੱਕੇ ਟੰਗ ਗੱਡੀ 'ਚ ਲੋਡ ਕਰ ਰਹੇ ਸੀ ਸ਼ਰਾਬ, ਮੀਡੀਆ ਨੂੰ ਦੇਖ ਪਈਆਂ ਭਾਜੜਾਂ