ਫਾਜ਼ਿਲਕਾ-ਰਾਜਸਥਾਨ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਗੰਗ ਨਹਿਰ ਨੇੜੇ ਜ਼ਮੀਨ ਹੇਠਾਂ ਮਿਲੀਆਂ ਸ਼ਰਾਬ ਦੀਆਂ ਭੱਠੀਆਂ
Sunday, Nov 01, 2020 - 12:05 PM (IST)
ਫਾਜ਼ਿਲਕਾ (ਬਲਜੀਤ ਸਿੰਘ): ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਲੱਗਦੇ ਰਾਜਸਥਾਨ ਬਾਰਡਰ ਤੇ ਪਿੰਡ ਹਿੰਦੂਮਲਕੋਟ ਨੇੜੇ ਗੰਗ ਕੈਨਾਲ ਦੇ ਨਾਲ ਖਾਲੀ ਪਈ ਥਾਂ ਤੇ ਸ਼ਰਾਰਤੀ ਲੋਕਾਂ ਵਲੋਂ ਸ਼ਰਾਬ ਦੀਆਂ ਭੱਠੀਆਂ ਲਗਾਈਆਂ ਹੋਈਆਂ ਸਨ ਅਤੇ ਮਿੱਟੀ 'ਚ ਸ਼ਰਾਬ ਦੇ ਡਰੱਮਾਂ ਨੂੰ ਭਰਿਆ ਗਿਆ ਸੀ, ਜਿਸ ਤੇ ਕਾਰਵਾਈ ਕਰਦੇ ਹੋਏ ਫਾਜ਼ਿਲਕਾ ਪੁਲਸ ਨੇ ਅੱਜ ਸਵੇਰ ਤੋਂ ਸਰਚ ਮੁਹਿੰਮ ਸ਼ੁਰੂ ਕੀਤਾ ਹੋਇਆ ਹੈ ਜਿਸ 'ਚ ਫਾਜ਼ਿਲਕਾ ਪੁਲਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ।
ਇਹ ਵੀ ਪੜ੍ਹੋ: ਕਿਸਾਨ ਦੇ ਪੁੱਤਰ ਨੇ ਬਿਨਾਂ ਦਾਜ ਸਾਦੇ ਵਿਆਹ ਦਾ ਦਿੱਤਾ ਸੁਨੇਹਾ, ਟਰੈਕਟਰ 'ਤੇ ਲਿਆਇਆ ਡੋਲੀ (ਤਸਵੀਰਾਂ)
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਖੂਈਆਂ ਸਰਵਰ ਦੇ ਇੰਚਾਰਜ ਰਮਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵਲੋਂ ਰਾਜਸਥਾਨ ਪੁਲਸ ਨਾਲ ਮਿਲ ਕੇ ਅਤੇ ਐਕਸਾਈਜ਼ ਵਿਭਾਗ ਨਾਲ ਮਿਲ ਕੇ ਅੱਜ ਸਵੇਰ ਤੋਂ ਪੰਜਾਬ ਰਾਜਸਥਾਨ ਬਾਰਡਰ ਤੇ ਹਿੰਦੂਮਲਕੋਟ ਨੇੜੇ ਲਗਦੇ ਏਰੀਏ 'ਚ ਸਰਚ ਕੀਤੀ ਜਾ ਰਹੀ ਹੈ। ਜਿਸ 'ਚ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ ਉਨ੍ਹਾਂ ਵਲੋਂ ਕਰੀਬ ਇਕ ਲੱਖ ਲੀਟਰ ਤੋਂ ਵੀ ਵੱਧ ਮਾਤਰਾ 'ਚ ਲਾਹਣ ਫੜ੍ਹ ਕੇ ਬਰਬਾਦ ਕਰ ਦਿੱਤੀ ਗਈ ਹੈ। ਪਰ ਅਜੇ ਤੱਕ ਇਸ ਮਾਮਲੇ ਵਿਚ ਕੋਈ ਵਿਅਕਤੀ ਨਹੀਂ ਫੜਿਆ ਗਿਆ ਹੈ।
ਇਹ ਵੀ ਪੜ੍ਹੋ: ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਸਕੂਲ ਜਾ ਰਹੀ ਵਿਦਿਆਰਥਣ ਦੀ ਦਰਦਨਾਕ ਹਾਦਸੇ 'ਚ ਮੌਤ