ਫਾਜ਼ਿਲਕਾ ਪੁਲਸ ਨੇ ਚਲਾਇਆ ਸਰਚ ਅਭਿਆਨ, ਛਾਣਿਆ ਸ਼ਹਿਰ ਦਾ ਚੱਪਾ-ਚੱਪਾ (ਤਸਵੀਰਾਂ)
Wednesday, Sep 04, 2019 - 12:22 PM (IST)
ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੀ ਪੁਲਸ ਵਲੋਂ ਅੱਜ ਫਾਜ਼ਿਲਕਾ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਸ਼ਾਪਿੰਗ ਮਾਲ ਸਣੇ ਹੋਰ ਵੱਖ-ਵੱਖ ਥਾਵਾਂ 'ਤੇ ਜਾ ਕੇ ਚੈਕਿੰਗ ਅਭਿਆਨ ਚਲਾਇਆ ਗਿਆ ਹੈ। ਅਬੋਹਰ ਦੇ ਐੱਸ.ਪੀ ਦੁਰਮੀਤ ਸਿੰਘ ਨੇ ਭਾਰੀ ਗਿਣਤੀ 'ਚ ਪੁਲਸ ਕਰਮਚਾਰੀ ਨਾਲ ਮਿਲ ਕੇ ਸ਼ਹਿਰ ਦਾ ਚੱਪਾ-ਚੱਪਾ ਛਾਣਿਆ। ਇਸ ਮੌਕੇ ਸਿਵਲ ਪੁਲਸ ਨੇ ਜੀ.ਆਰ.ਪੀ. ਦੇ ਅਧਿਕਾਰੀਆਂ ਨਾਲ ਮਿਲ ਕੇ ਰੇਲਵੇ ਸਟੇਸ਼ਨ ਦੀ ਚੈਕਿੰਗ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਰੇਲੇ ਗੱਡੀ 'ਚ ਸਫਰ ਕਰਨ ਵਾਲੇ ਕਈ ਯਾਤਰੀਆਂ ਦੇ ਸਾਮਾਨ ਦੀ ਫੋਲਾ-ਫਰਾਰੀ ਕੀਤੀ ਅਤੇ ਕਈਆਂ ਦੇ ਪਛਾਣ ਪੱਤਰ ਵੀ ਦੇਖੇ।
ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਐੱਸ.ਪੀ. ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਵਲੋਂ ਇਹ ਰੂਟੀਨ ਚੈਕਿੰਗ ਕੀਤੀ ਗਈ ਹੈ ਤਾਂਕਿ ਸਫਰ ਕਰਨ ਵਾਲੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਾ ਹੋਵੇ। ਜ਼ਿਕਰਯੋਗ ਹੈ ਕਿ ਪੁਲਸ ਅਧਿਕਾਰੀਆਂ ਵਲੋਂ ਰੇਲਵੇ ਕਰਮਚਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਟ੍ਰੇਨਾਂ ਰਾਹੀਂ ਆਉਣ ਵਾਲੇ ਪਾਰਸਲਾਂ ਦੇ ਸਾਰੇ ਦਸਤਾਵੇਜ਼ਾਂ ਦਾ ਪੂਰਾ ਰਿਕਾਰਡ ਆਪਣੇ ਕੋਲ ਰੱਖਿਆ ਜਾਵੇ ਤੇ ਕੋਈ ਸ਼ੱਕੀ ਚੀਜ਼ ਮਿਲਣ 'ਤੇ ਤੁਰੰਤ ਪੁਲਸ ਨੂੰ ਜਾਣਕਾਰੀ ਦਿੱਤੀ ਜਾਵੇ।