ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

Friday, Sep 04, 2020 - 06:04 PM (IST)

ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

ਫਾਜ਼ਿਲਕਾ (ਸੁਨੀਲ ਨਾਗਪਾਲ): ਕੋਰੋਨਾ ਰਿਪੋਰਟ ਨੂੰ ਲੈ ਕੈ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਵਿਵਾਦਾਂ 'ਚ ਘਿਰ ਗਏ ਹਨ। ਦਰਅਸਲ ਹਾਲ ਹੀ 'ਚ ਵਿਧਾਇਕ ਘੁਬਾਇਆ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਤਾਂ ਨੈਗੇਟਿਵ ਆਈ ਪਰ ਇਸ ਰਿਪੋਰਟ ਲਈ ਦਿੱਤੇ ਗਏ ਦਸਤਾਵੇਜਾਂ 'ਚ ਲਿਖੀ ਘੁਬਾਇਆ ਦੀ ਉਮਰ ਨੇ ਉਸਦੀ ਸਿਆਸਤ 'ਤੇ ਵੀ ਸਵਾਲ ਖ਼ੜ੍ਹੇ ਕਰ ਦਿੱਤੇ ਹਨ। ਇਨ੍ਹਾਂ ਦਸਤਾਵੇਜ਼ਾਂ 'ਚ ਘੁਬਾਇਆ ਦੀ ਉਮਰ ਚੋਣ ਲੜਨ ਦੀ ਨਹੀ ਸੀ। 

ਇਹ ਵੀ ਪੜ੍ਹੋ:  ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਆਇਆ ਨਵਾਂ ਮੋੜ, ਮੁੱਖ ਦੋਸ਼ੀ ਬਣਿਆ ਸਰਕਾਰੀ ਗਵਾਹ

ਦੱਸਣਯੋਗ ਹੈ ਕਿ ਇਸ ਨਾਲ ਫਾਜ਼ਿਲਕਾ ਦੇ ਸਾਬਕਾ ਵਿਧਾਇਕ ਅਤੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ  ਸੁਰਜੀਤ ਕੁਮਾਰ ਜਿਆਨੀ ਨੂੰ ਮੁੱਦਾ ਮਿਲ ਗਿਆ ਹੈ ਕਿ ਘੁਬਾਇਆ ਵਲੋਂ ਕੋਰੋਨਾ ਟੈਸਟ ਕਰਵਾਏ ਗਏ ਦਸਤਾਵੇਜਾਂ 'ਚ ਸਾਫ ਜ਼ਾਹਿਰ ਹੁੰਦਾ ਹੈ ਕਿ ਵਿਧਾਇਕ ਘੁਬਾਇਆ ਦੀ ਉਮਰ ਚੋਣਾਂ ਲੜਨ ਦੀ ਨਹੀਂ ਸੀ, ਇਸ ਲਈ ਉਨ੍ਹਾਂ ਦੀ ਵਿਧਾਇਕੀ ਰੱਦ ਕੀਤੀ ਜਾਣੀ ਚਾਹੀਦੀ ਹੈ। ਜਿਸ ਲਈ ਉਨ੍ਹਾਂ ਨੇ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਸੀ, ਹਾਲਾਂਕਿ ਕੋਰਟ ਦਾ ਫੈਸਲਾ ਆਉਣਾ ਅਜੇ ਬਾਕੀ ਹੈ।

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ


author

Shyna

Content Editor

Related News