ਜ਼ਿਲ੍ਹਾ ਫਾਜ਼ਿਲਕਾ ''ਚ ਕੋਰੋਨਾ ਦਾ ਬਲਾਸਟ, 22 ਨਵੇਂ ਕੇਸ ਆਏ ਸਾਹਮਣੇ

07/24/2020 6:15:08 PM

ਜਲਾਲਾਬਾਦ (ਸੇਤੀਆ): ਕੋਰੋਨਾ ਦਾ ਪ੍ਰਸਾਰ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ ਅਤੇ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ।ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਫਾਜ਼ਿਲਕਾ 'ਚੋਂ 22 ਨਵੇਂ ਕੋਰੋਨਾ ਦੇ ਕੇਸ ਸਾਹਮਣੇ ਆਏ ਹਨ।ਇਸ ਸਬੰਧੀ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਇਨ੍ਹਾਂ 22 ਕੇਸਾਂ 'ਚੋਂ 7 ਫਾਜ਼ਿਲਕਾ,9 ਅਬੋਹਰ,5 ਜਲਾਲਾਬਾਦ ਤੇ ਇਕ ਕਪੂਰਥਲਾ ਨਾਲ ਸੰਬੰਧਤ ਹਨ।ਸਿਵਲ ਸਰਜਨ ਨੇ ਦੱਸਿਆ ਕੇ ਅਬੋਹਰ ਬੀ.ਐੱਸ.ਐੱਫ. ਦੇ 6 ਜਵਾਨਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ, ਜਿਨ੍ਹਾਂ ਦੀ ਟਰੈਵਲ ਹਿਸਟਰੀ ਹੈ,ਅਬੋਹਰ ਵਾਸੀ 3 ਜਾਣਿਆਂ ਦੀ ਕੋਈ ਟਰੈਵਲ ਹਿਸਟਰੀ ਨਹੀਂ ਹੈ।ਫਾਜ਼ਿਲਕਾ ਬੀ.ਐੱਸ.ਐੱਫ ਦੇ 3 ਜਵਾਨ, 1 ਐੱਮ.ਸੀ. ਕਲੋਨੀ,1 ਵਿਜੈ ਨਗਰ,1 ਕੈਨਾਲ ਕਲੋਨੀ ਤੇ ਇਕ ਪਿੰਡ ਨਾਲ ਸੰਬੰਧਤ ਹੈ।ਜਲਾਲਾਬਾਦ ਦੀ ਅਗਰਵਾਲ ਕਲੋਨੀ 1,ਗਾਂਧੀ ਨਗਰ 1,ਹਲੀਮ ਵਾਲਾ ਪਿੰਡ 1 ਤੇ 2 ਅਰਾਈਆਂ ਵਾਲਾ ਪਿੰਡ ਨਾਲ ਸੰਬੰਧਤ ਹਨ ਜਿਨ੍ਹਾਂ ਦੀ ਟਰੈਵਲ ਹਿਸਟਰੀ ਨਹੀਂ ਹੈ।

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਰਾਜ ਮਾਤਾ ਦੀ ਬਰਸੀ ਮੌਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਨਗਰ ਕੌਂਸਲ ਜਲਾਲਾਬਾਦ 'ਚ ਵੀ ਪਹੁੰਚਿਆ ਕੋਰੋਨਾ, ਸ਼ਹਿਰ ਦੇ ਦੋ ਲੋਕ ਕੋਰੋਨਾ ਪਾਜ਼ੇਟਿਵ
ਜਲਾਲਾਬਾਦ, 24 ਜੁਲਾਈ (ਸੇਤੀਆ,ਸੁਮਿਤ) ਸ਼ਹਿਰ ਦੇ ਨਗਰ ਕੌਂਸਲ ਦਫਤਰ 'ਚ ਵੀ ਕੋਰੋਨਾ ਵਾਇਰਸ ਦੇ ਦਸਤਕ ਦੇ ਦਿੱਤੀ ਹੈ ਅਤੇ ਇਥੋਂ ਦੇ ਨਗਰ ਕੌਂਸਲ ਨਾਲ ਸਬੰਧਤ ਕਰਮਚਾਰੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਤੇ ਗੁਰੂਦੁਆਰਾ ਸ਼੍ਰੀ ਸਿੰਘ ਸਭਾ ਨਾਲ ਸਬੰਧਤ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਧਰ ਸਿਹਤ ਵਿਭਾਗ ਨੇ ਹਿਦਾਇਤਾਂ ਜਾਰੀ ਕੀਤੀਆਂ ਹਨ ਜੋ ਲੋਕ ਵੀ ਇਨ੍ਹਾਂ ਦੇ ਸੰਪਰਕ 'ਚ ਆਏ ਹਨ ਉਹ ਖੁੱਦ ਨੂੰ ਕਵਾਰੰਟੀਨ ਕਰ ਲੈਣ ਅਤੇ ਸਿਹਤ ਵਿਭਾਗ ਨਾਲ ਸੰਪਰਕ ਕਰਨ ਤਾਂ ਜੋ ਸਮੇਂ ਰਹਿੰਦਿਆਂ ਉਨ੍ਹਾਂ ਦੀ ਟੈਸਟਿੰਗ ਕੀਤੀ ਜਾ ਸਕੇ।

ਪੰਜਾਬ 'ਚ ਕੋਰੋਨਾ ਦੇ ਹਾਲਾਤ 
ਪੰਜਾਬ 'ਚ ਕੋਰੋਨਾ ਵਾਇਰਸ ਦਾ ਪ੍ਰਕੋਪ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ। ਆਲਮ ਇਹ ਹੈ ਕਿ ਪੰਜਾਬ ਵਿਚ ਕੋਰੋਨਾ ਵਾਇਰਸ ਦੇ ਪੀੜਤ ਮਰੀਜ਼ਾਂ ਦੀ ਗਿਣਤੀ 11920 ਤੋਂ ਪਾਰ ਹੋ ਗਈ ਹੈ। ਪੰਜਾਬ 'ਚ ਹੁਣ ਤੱਕ ਸਾਹਮਣੇ ਆਏ ਅੰਕੜਿਆਂ ਮੁਤਾਬਕ ਅੰਮ੍ਰਿਤਸਰ 'ਚ 1396, ਲੁਧਿਆਣਾ 'ਚ 2179, ਜਲੰਧਰ 'ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਕੇਸ 1893, ਸੰਗਰੂਰ 'ਚ 865 ਕੇਸ, ਪਟਿਆਲਾ 'ਚ 1218, ਮੋਹਾਲੀ 'ਚ 635, ਗੁਰਦਾਸਪੁਰ 'ਚ 408 ਕੇਸ, ਪਠਾਨਕੋਟ 'ਚ 304, ਤਰਨਤਾਰਨ 252, ਹੁਸ਼ਿਆਰਪੁਰ 'ਚ 408, ਨਵਾਂਸ਼ਹਿਰ 'ਚ 279, ਮੁਕਤਸਰ 199, ਫਤਿਹਗੜ੍ਹ ਸਾਹਿਬ 'ਚ 258, ਰੋਪੜ 'ਚ 180, ਮੋਗਾ 'ਚ 233, ਫਰੀਦਕੋਟ 242, ਕਪੂਰਥਲਾ 175, ਫਿਰੋਜ਼ਪੁਰ 'ਚ 255, ਫਾਜ਼ਿਲਕਾ 187, ਬਠਿੰਡਾ 'ਚ 241, ਬਰਨਾਲਾ 'ਚ 93, ਮਾਨਸਾ 'ਚ 90 ਮਾਮਲੇ ਕੋਰੋਨਾ ਵਾਇਰਸ ਦੇ ਸਾਹਮਣੇ ਆ ਚੁੱਕੇ ਹਨ। ਇਥੇ ਰਾਹਤ ਦੀ ਗੱਲ ਇਹ ਹੈ ਕਿ ਸੂਬੇ ਭਰ 'ਚੋਂ 8019 ਮਰੀਜ਼ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਜਦਕਿ ਕੋਰੋਨਾ ਮਹਾਮਾਰੀ ਦੇ 3563 ਤੋਂ ਵੱਧ ਮਾਮਲੇ ਅਜੇ ਵੀ ਸਰਗਰਮ ਹਨ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਨਾਲ 281 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਬੇਰੁਜ਼ਗਾਰੀ ਦੀ ਸਿਖ਼ਰ: ਕਰਜ਼ਦਾਰ ਮਜ਼ਦੂਰ ਨੇ ਮੋਦੀ ਅਤੇ ਕੈਪਟਨ ਤੋਂ ਮੰਗੀ 'ਕਿਡਨੀ' ਵੇਚਣ ਦੀ ਇਜਾਜ਼ਤ (ਵੀਡੀਓ)

ਇਹ ਵੀ ਪੜ੍ਹੋ: ਕੋਰੋਨਾ ਦਾ ਕਹਿਰ: ਦਿਨ ਚੜ੍ਹਦਿਆਂ ਹੀ ਸੰਗਰੂਰ ਜ਼ਿਲ੍ਹੇ ਦੇ ਕੋਰੋਨਾ ਪੀੜਤ ਵਿਅਕਤੀ ਨੇ ਤੋੜਿਆ ਦਮ


Shyna

Content Editor

Related News