2 ਸਾਲਾਂ 'ਚ ਪਹਿਲੀ ਵਾਰ ਪ੍ਰਸ਼ਾਸਨ ਦੇ 'ਪੰਘੂੜੇ' 'ਚ ਆਈ ਨੰਨ੍ਹੀ ਪਰੀ (ਵੀਡੀਓ)

Monday, Sep 16, 2019 - 12:28 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਇਕ ਮਾਂ ਦੀ ਮਮਤਾ ਉਸ ਸਮੇਂ ਮਰ ਗਈ ਜਦੋਂ ਉਹ ਆਪਣੀ 2 ਦਿਨ ਦੀ ਮਾਸੂਮ ਬੱਚੀ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ 'ਚ ਰੱਖੇ ਪੰਘੂੜੇ 'ਚ ਛੱਡ ਕੇ ਚੱਲੀ ਗਈ। ਬੱਚੀ ਦਾ ਪਤਾ ਲੱਗਣ 'ਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਬੱਚੀ ਨੂੰ ਆਪਣੇ ਕਬਜ਼ੇ 'ਚ ਲੈਂਦੇ ਹੋਏ ਡਾਕਟਰਾਂ ਦੇ ਹਵਾਲੇ ਕਰ ਦਿੱਤਾ। ਦੱਸ ਦੇਈਏ ਕਿ ਅਬੋਹਰ ਦੇ ਸਰਕਾਰੀ ਹਸਪਤਾਲ 'ਚ 2 ਸਾਲ ਤੋਂ ਪ੍ਰਸ਼ਾਸਨ ਵਲੋਂ ਬਣਾਏ ਗਏ ਇਸ ਪੰਘੂੜੇ 'ਚ ਪਹਿਲੀ ਵਾਰ ਕੋਈ ਬੱਚਾ ਆਇਆ ਹੈ, ਜਿਸ ਦਾ ਨਾਂ ਮੰਜੀਰਾ ਰੱਖਿਆ ਗਿਆ ਹੈ। ਬੱਚਿਆਂ ਦੇ ਮਾਹਿਰ ਡਾ. ਸਾਹਿਬ ਰਾਮ ਨੇ ਦੱਸਿਆ ਕਿ ਇਸ ਦੋ ਦਿਨ ਦੀ ਬੱਚੀ ਦਾ ਭਾਰ ਕਰੀਬ ਢਾਈ ਕਿਲੋ ਹੈ, ਜੋ ਬਿਲਕੁਲ ਸਿਹਤਮੰਦ ਹੈ। ਇਸ ਸਭ ਦੇ ਬਾਵਜੂਦ ਡਾਕਟਰਾਂ ਦੀ ਟੀਮ ਵਲੋਂ  ਬੱਚੀ ਦੀ ਚੰਗੀ ਤਰ੍ਹਾਂ ਦੇ ਨਾਲ ਦੇਖ-ਰੇਖ ਕੀਤੀ ਜਾ ਰਹੀ ਹੈ। 

PunjabKesari

ਦੂਜੇ ਪਾਸੇ ਸੰਸਥਾ ਦੇ ਪ੍ਰਧਾਨ ਰਾਜੂ ਚਰਾਇਆ ਨੇ ਦੱਸਿਆ ਕਿ ਡੀ.ਸੀ. ਦੇ ਆਦੇਸ਼ਾਂ 'ਤੇ ਲਾਏ ਗਏ ਪਾਲਣੇ 'ਚ ਕਰੀਬ 2 ਸਾਲ ਬਾਅਦ ਪਹਿਲੀ ਵਾਰ ਕੋਈ ਬੱਚੀ ਆਈ ਹੈ। ਦੱਸਣਯੋਗ ਹੈ ਕਿ ਫਾਜ਼ਿਲਕਾ ਦੇ ਇਸ ਇਲਾਕੇ 'ਚ ਹਮੇਸ਼ਾ ਨਹਿਰਾਂ ਅਤੇ ਝਾੜੀਆਂ 'ਚੋਂ ਨਵਜੰਮੇ ਬੱਚਿਆਂ ਦੀਆਂ ਲਾਸ਼ਾਂ ਮਿਲਦੀਆਂ ਰਹੀਆਂ ਹਨ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਨੇ ਬੱਚੀ ਨੂੰ ਮਾਰਨ ਜਾਂ ਰੋੜ੍ਹਣ ਦੀ ਥਾਂ ਪੰਘੂੜੇ 'ਚ ਛੱਡ ਦਿੱਤਾ।

PunjabKesari


author

rajwinder kaur

Content Editor

Related News