ਫਾਜ਼ਿਲਕਾ 'ਚ ਕੋਰੋਨਾ ਦਾ ਬਲਾਸਟ, 30 ਨਵੇਂ ਪਾਜ਼ੇਟਿਵ ਕੇਸ ਆਏ ਸਾਹਮਣੇ (ਵੀਡੀਓ)

Tuesday, May 05, 2020 - 02:03 AM (IST)

ਫਾਜ਼ਿਲਕਾ(ਸੇਤੀਆ,ਟਿੰਕੂ ਨਿਖੰਜ ਜਤਿੰਦਰ ) : ਕੋਰੋਨਾ ਵਾਇਰਸ ਨੇ ਜਿਥੇ ਕਈ ਦੇਸ਼ਾਂ ਨੂੰ ਆਪਣੀ ਜਕੜ 'ਚ ਲੈ ਲਿਆ ਹੈ, ਉਥੇ ਹੀ ਪੰਜਾਬ ਦੇ ਕਈ ਇਲਾਕੇ ਜੋ ਕਿ ਇਸ ਬਿਮਾਰੀ ਤੋਂ ਅਜੇ ਦੂਰ ਹੀ ਸਨ, ਨੂੰ ਵੀ ਆਪਣੀ ਜਕੜ 'ਚ ਲੈਣਾ ਸ਼ੁਰੂ ਕਰ ਦਿੱਤਾ ਹੈ। ਪੰਜਾਬ ਦੇ ਫਾਜ਼ਿਲਕਾ 'ਚ ਅੱਜ ਕੋਰੋਨਾ ਦਾ ਉਸ ਸਮੇਂ ਬਲਾਸਟ ਹੋਇਆ, ਜਦੋ 30 ਨਵੇਂ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆ ਗਏ, ਜਿਸ ਕਾਰਨ ਸ਼ਹਿਰ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਸਿਵਲ ਸਰਜਨ ਹਰਚੰਦ ਸਿੰਘ ਵਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ। ਜ਼ਿਲਾ ਫਾਜ਼ਿਲਕਾ ਦੇ 30 ਕੋਰੋਨਾ ਪਾਜ਼ੇਟਿਵ ਲੋਕਾਂ 'ਚੋਂ 13 ਅਬਹੋਰ, 9 ਫਾਜ਼ਿਲਕਾ, 7 ਜਲਾਲਾਬਾਦ ਅਤੇ ਇਕ ਰਾਜਸਥਾਨ ਦੇ ਪਿੰਡਾਂ ਤੋਂ ਹੈ। ਫਾਜ਼ਿਲਕਾਂ 'ਚ ਹੁਣ ਕੁੱਲ 34 ਕੋਰੋਨਾ ਦੇ ਮਾਮਲੇ ਹੋ ਚੁਕੇ ਹਨ।


author

Deepak Kumar

Content Editor

Related News