ਇਨਵੈਸਟਮੈਂਟ ਦੇ ਨਾਂ ''ਤੇ ਸੁਖਬੀਰ ਨੇ ਕਾਂਗਰਸ ਸਰਕਾਰ ''ਤੇ ਕੀਤਾ ਤਿੱਖਾ ਵਾਰ
Friday, Oct 18, 2019 - 05:11 PM (IST)

ਫਾਜ਼ਿਲਕਾ (ਸੁਨੀਲ ਨਾਗਪਾਲ) - ਫਿਰੋਜ਼ਪੁਰ ਦੇ ਐੱਮ.ਪੀ. ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਨਵੈਸਟਮੈਂਟ ਦੇ ਨਾਂ 'ਤੇ ਕਾਂਗਰਸ ਸਰਕਾਰ 'ਤੇ ਤਿੱਖਾ ਵਾਰ ਕਰ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ਦੇ ਦੋਸ਼ ਲਾਉਂਦੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਮਾਰੂ ਨੀਤੀਆਂ ਦੇ ਕਾਰਨ ਪੰਜਾਬ 'ਚ ਕੋਈ ਵੀ ਕੰਪਨੀ ਹੁਣ ਆਪਣਾ ਪੈਸਾ ਨਹੀਂ ਲਗਾ ਰਹੀ ਹੈ। ਇਸੇ ਕਾਰਨ ਨੀਤੀ ਆਯੋਗ ਵਲੋਂ ਆਪਣੀ ਰਿਪੋਰਟ 'ਚ ਪੰਜਾਬ ਨੂੰ 11 ਵਾਂ ਸਥਾਨ ਦਿੱਤਾ ਗਿਆ ਹੈ। ਨੀਤੀ ਆਯੋਗ ਨੇ ਕੈਪਟਨ ਸਰਕਾਰ ਦਾ ਭਾਂਡਾ ਫੋੜ ਕੇ ਰੱਖ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਟੈਕਸਾਂ ਦੀ ਮਾਰ ਹੇਠ ਦੱਬੇ ਪੰਜਾਬ 'ਚ ਨਵੇਂ ਸਣਅਤੀ ਘਰਾਣੇ ਪੈਸਾ ਲਗਾਉਣ ਤੋਂ ਕਤਰਾ ਰਹੇ ਹਨ। ਇਸ ਦਾ ਕਾਰਨ ਹਿਮਾਚਲ ਵਰਗੇ ਗੁਆਂਢੀ ਸੂਬਿਆਂ 'ਚ ਮਿਲ ਰਹੀਆਂ ਛੋਟਾਂ ਅਤੇ ਕੇਂਦਰ ਸਰਕਾਰ ਵਲੋਂ ਕੋਈ ਖਾਸ ਪੈਕੇਜ ਨਾ ਦਿੱਤੇ ਜਾਣਾ ਹੋ ਸਕਦਾ ਹੈ। ਇਸ ਮੌਕੇ ਸੁਖਬੀਰ ਬਾਦਲ ਇਹ ਦਾਅਵਾ ਕਰਦੇ ਦਿਖਾਈ ਦਿੱਤੇ ਕਿ ਉਨ੍ਹਾਂ ਦੀ ਸਰਕਾਰ ਦੇ ਸਮੇਂ ਪੰਜਾਬ ਮੁਹਿੰਮ ਦੌਰਾਨ ਕਈ ਵੱਡੇ ਪ੍ਰਾਜੈਕਟ ਪੰਜਾਬ 'ਚ ਲਗਾਏ ਗਏ ਸਨ।