ਜ਼ਿਲ੍ਹਾ ਫਾਜ਼ਿਲਕਾ ''ਚ ਕੋਰੋਨਾ ਦੇ 12 ਨਵੇਂ ਮਾਮਲੇ ਆਏ ਸਾਹਮਣੇ
Monday, Aug 03, 2020 - 05:11 PM (IST)
ਜਲਾਲਾਬਾਦ (ਸੇਤੀਆ, ਸੁਮਿਤ) : ਸਿਹਤ ਵਿਭਾਗ ਵਲੋਂ ਸੋਮਵਾਰ ਨੂੰ ਕੋਰੋਨਾ ਮਹਾਮਾਰੀ ਦੀ ਜਾਂਚ ਸਬੰਧੀ ਜਾਰੀ ਗਈ ਸੂਚੀ 'ਚ ਜ਼ਿਲਾ ਫਾਜ਼ਿਲਕਾ 12 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਇਨ੍ਹਾਂ 'ਚ 6 ਮਾਮਲੇ ਜਲਾਲਾਬਾਦ ਅਤੇ 6 ਫਾਜ਼ਿਲਕਾ ਨਾਲ ਸਬੰਧਤ ਹਨ। ਜਲਾਲਾਬਾਦ ਨਾਲ ਸਬੰਧਤ ਪਾਜ਼ੇਟਿਵ ਮਾਮਲੇ 'ਚ ਰਾਜੇਸ਼ ਨਾਗਪਾਲ, ਰੀਨਾ ਨਾਗਪਾਲ ਵਾਸੀ ਅਗਰਵਾਲ ਗਲੀ, ਪ੍ਰਮੋਦ ਰਾਣੀ ਦਸ਼ਮੇਸ਼ ਨਗਰੀ, ਪੂਜਾ ਰਾਣੀ, ਮਹਿਕ ਗਣੇਸ਼ ਨਗਰੀ ਤੇ ਨਵਜੀਤ ਕੁਮਾਰ ਪਿੰਡ ਚੱਕ ਦੁਮਾਲ ਕੇ ਸ਼ਾਮਿਲ ਹਨ।
ਇਸੇ ਤਰ੍ਹਾਂ ਫਾਜ਼ਿਲਕਾ 'ਚ ਮਹਿੰਦਰ ਸਿੰਘ ਵਾਸੀ ਪ੍ਰੇਮ ਗਲੀ, ਵਿਜੇ ਕੁਮਾਰ ਫਿਰਨੀ ਰੋਡ ਫਾਜ਼ਿਲਕਾ, ਸ਼ੀਵਾਰਕਾ ਛਾਬੜਾ ਸ਼ਕਤੀ ਨਗਰ ਫਾਜਿਲਕਾ, ਸੁਨੀਤਾ ਫਿਰਨੀ ਰੋਡ, ਨੀਰੂ ਛਾਬੜਾ ਸ਼ਕਤੀ ਰੋਡ ਤੇ ਪ੍ਰਦੀਪ ਕੁਮਾਰ ਬਸਤੀ ਹਜੂਰ ਸਿੰਘ ਵਾਸੀ ਫਾਜ਼ਲਕਾ ਸ਼ਾਮਿਲ ਹਨ। ਇਸ ਸਬੰਧੀ ਜ਼ਿਲ੍ਹਾ ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਨੇ ਦੱਸਿਆ ਕਿ ਜ਼ਿਲ੍ਹੇ 'ਚ 12 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਕੁੱਲ 112 ਹੋ ਗਈ ਹੈ। ਉਨ੍ਹਾਂ ਕਿਹਾ ਕਿ ਲੋਕ ਸਿਹਤ ਵਿਭਾਗ ਵਲੋਂ ਜਾਰੀ ਨਿਯਮਾਂ ਦਾ ਪਾਲਣ ਕਰਨ ਅਤੇ ਲੋਸ਼ਲ ਡਿਸਟੈਂਸਿੰਗ, ਮੂੰਹ ਤੇ ਮਾਸਕ ਤੇ ਹੋਰ ਲੋੜੀਦੇ ਹੁਕਮਾਂ ਦਾ ਸਖਤੀ ਨਾਲ ਪਾਲਣ ਕਰਨ।