PGI ਦੇ ਡਾਕਟਰਾਂ ਨੇ ਕੀਤੀ ਫਤਿਹਵੀਰ ਦੀ ਮੌਤ ਦੀ ਪੁਸ਼ਟੀ
Tuesday, Jun 11, 2019 - 07:43 AM (IST)
ਸੰਗਰੂਰ- ਅੱਜ ਸਵੇੇਰੇ ਤੜਕਸਾਰ ਬੋਰਵੈੱਲ ਵਿਚੋਂ ਕੱਢਿਆ ਗਿਆ ਫਤਿਹਵੀਰ ਸਿੰਘ ਇਸ ਫਾਨੀ ਸੰਸਾਰ ਨੂੰ ਅਲਵੀਦਾ ਆਖ ਗਿਆ। ਪੀ. ਜੀ. ਆਈ. ਦੇ ਡਾਕਟਰਾਂ ਦਾ ਦਾਅਵਾ ਹੈ ਕਿ ਪਿਛਲੇ ਵੀਰਵਾਰ ਤੋਂ ਬੋਰਵੈੱਲ ਵਿਚ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਫਤਿਹਵੀਰ ਜਿੰਦਗੀ ਦੀ ਜੰਗ ਹਾਰ ਕੇ ਮੌਤ ਦੇ ਮੂੰਹ ਵਿਚ ਜਾ ਪਿਆ ਹੈ। ਉਸਦੀ ਮੌਤ ਹੋ ਚੁੱਕੀ ਹੈ ਤੇ ਇਸ ਗੱਲ ਤੋਂ ਭੜਕੇ ਲੋਕ ਪੀਜੀਆਈ ਹਸਪਤਾਲ ਬਾਹਰ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਡਾਕਟਰਾਂ ਨੇ ਉਸ ਦੀ ਮ੍ਰਿਤਕ ਦੇਹ ਨੂੰ ਮੋਰਚਰੀ 'ਚ ਰੱਖਵਾ ਦਿੱਤਾ ਹੈ।