ਸ਼ਰਾਬੀ ਪਿਤਾ ਦੀ ਘਟੀਆ ਕਰਤੂਤ, 2 ਸਾਲ ਦੇ ਮਾਸੂਮ 'ਤੇ ਸੁੱਟੇ ਬਲਦੀ ਅੰਗੀਠੀ ਦੇ ਕੋਲੇ
Thursday, Apr 19, 2018 - 12:26 PM (IST)

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਇਥੋਂ ਦੇ ਪਿੰਡ ਮਿਆਣੀ 'ਚ ਇਕ ਨਸ਼ੇੜੀ ਪਿਤਾ ਵੱਲੋਂ ਆਪਣੇ 2 ਸਾਲ ਦੇ ਬੱਚੇ 'ਤੇ ਬਲਦੀ ਅੰਗੀਠੀ ਦੇ ਕੋਲੇ ਸੁੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਸੂਮ ਬੱਚਾ ਮਨਜੀਤ ਕਰੀਬ 25 ਫੀਸਦੀ ਝੁਲਸ ਚੁੱਕਾ ਹੈ ਅਤੇ ਉਸ ਨੂੰ ਟਾਂਡਾ ਹਸਪਤਾਲ 'ਚ ਲਿਜਾਇਆ ਗਿਆ ਸੀ, ਇਥੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਰੈਫਰ ਕਰ ਦਿੱਤਾ। ਪੀੜਤ ਬੱਚੇ ਦੀ ਮਾਂ ਬਬੀਤਾ ਨੇ ਦੱਸਿਆ ਕਿ ਵੀਰਵਾਰ ਸਵੇਰੇ ਉਸ ਨੇ ਆਪਣੇ ਸ਼ਰਾਬੀ ਪਤੀ ਤੋਂ ਬੱਚੇ ਅਤੇ ਆਪਣੇ ਇਲਾਜ ਲਈ ਕੁਝ ਪੈਸੇ ਦਵਾਈ ਲਿਆਉਣ ਲਈ ਮੰਗੇ ਸਨ, ਜਿਸ ਦੇ ਚਲਦਿਆਂ ਗੁੱਸੇ 'ਚ ਬੱਚੇ 'ਤੇ ਉਸ ਦੇ ਪਤੀ ਨੇ ਬਲਦੀ ਅੰਗੀਠੀ ਦੇ ਕੋਲੇ ਸੁੱਟ ਦਿੱਤੇ ਅਤੇ ਬੱਚਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਮਾਂ ਨੇ ਅੱਗੇ ਦੱਸਿਆ ਕਿ ਉਹ ਪਹਿਲਾਂ ਵੀ ਉਸ ਨੂੰ ਤੰਗ ਪਰੇਸ਼ਾਨ ਕਰਦਾ ਰਹਿੰਦਾ ਹੈ। ਉਥੇ ਹੀ ਡਾਕਟਰਾਂ ਨੇ ਦੱਸਿਆ ਕਿ 2 ਸਾਲ ਦਾ ਮਾਸੂਮ ਬੱਚਾ 25 ਫੀਸਦੀ ਤੱਕ ਸੜ ਚੁੱਕਾ ਹੈ ਅਤੇ ਉਸ ਦੀ ਹਾਲਤ ਦੇਖਦੇ ਹੋਏ ਉਸ ਨੂੰ ਹੁਸ਼ਿਆਰਪੁਰ ਦੇ ਸਿਵਲ ਹਸਪਤਾਲ 'ਚ ਰੈਫਰ ਕੀਤਾ ਗਿਆ ਹੈ।