ਪੈਸਿਆਂ ਦੀ ਘਾਟ ਕਾਰਣ ਪੁੱਤ ਦੀ ਲਾਸ਼ ਘਰ ’ਚ ਦਫਣਾਉਣ ਵਾਲਾ ਪਿਤਾ ਹੁਣ ਅਸਥੀਆਂ ਪ੍ਰਵਾਹ ਕਰਨ ਤੋਂ ਵੀ ਅਸਮਰੱਥ
Monday, Dec 11, 2023 - 05:18 PM (IST)
ਪਟਿਆਲਾ (ਬਲਜਿੰਦਰ) : ਸ਼ਹਿਰ ਦੇ ਬਡੂੰਗਰ ਇਲਾਕੇ ’ਚ ਭਗਵਾਨ ਦਾਸ ਵੱਲੋਂ ਪੈਸਿਆਂ ਦੀ ਘਾਟ ਕਾਰਨ ਬੱਚੇ ਦੀ ਲਾਸ਼ ਦਾ ਸਸਕਾਰ ਕਰਨ ਦੀ ਬਜਾਏ ਘਰ ਵਿਚ ਹੀ ਦਫਨਾਉਣ ਦੇ ਮਾਮਲੇ ’ਚ ਬੱਚੇ ਨੂੰ ਕੱਢ ਕੇ ਸਸਕਾਰ ਤਾਂ ਕਰ ਦਿੱਤਾ ਗਿਆ ਪਰ ਹੁਣ ਬੱਚੇ ਦੇ ਪਿਤਾ ਭਗਵਾਨ ਦਾਸ ਨੇ ਪੈਸਿਆਂ ਦੀ ਘਾਟ ਕਾਰਨ ਬੱਚੇ ਦੀਆਂ ਅਸਥੀਆਂ ਜਲ ਪ੍ਰਵਾਹ ਤੋਂ ਵੀ ਅਸਮਰੱਥਤਾ ਜ਼ਾਹਿਰ ਕੀਤੀ ਹੈ। ਭਗਵਾਨ ਦਾਸ ਨੇ ਦੱਸਿਆ ਕਿ ਗਰੀਬੀ ਕਾਰਨ ਪਹਿਲਾਂ ਜਦੋਂ ਸਸਕਾਰ ਨਹੀਂ ਹੋ ਸਕਿਆ ਸੀ ਤਾਂ ਹੀ ਉਸ ਨੇ ਬੱਚੇ ਨੂੰ ਦਫਨਾ ਦਿੱਤਾ ਸੀ ਪਰ ਹੁਣ ਅਸਥੀਆਂ ਜਲ ਪ੍ਰਵਾਹ ਕਰਨ ਲਈ ਪੈਸੇ ਨਹੀਂ ਹਨ। ਇਸ ਲਈ ਬੱਚੇ ਦੀਆਂ ਅਸਥੀਆਂ ਸਮਸ਼ਾਨਘਾਟ ’ਚ ਹੀ ਪਈਆਂ ਹਨ।
ਇਹ ਵੀ ਪੜ੍ਹੋ : ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ ਬਾਅਦ ਫੁੱਲਾਂ ਵਾਲੀ ਕਾਰ ਦੇ ਉੱਡੇ ਪਰਖੱਚੇ
ਭਗਵਾਨ ਦਾਸ ਨੇ ਦੱਸਿਆ ਕਿ ਉਹ ਦਿਹਾੜੀ ਕਰ ਕੇ ਬੱਚੇ ਪਾਲਦਾ ਹੈ। ਉਸ ਦਾ ਬੱਚਾ ਦਿਮਾਗੀ ਤੌਰ ’ਤੇ ਠੀਕ ਨਹੀਂ ਸੀ ਅਤੇ ਉਸ ਦੀ ਮੌਤ ਹੋ ਗਈ। ਹੁਣ ਉਸ ਦੇ 2 ਬੇਟੀਆਂ ਅਤੇ ਇਕ ਪਤਨੀ ਰਹਿ ਗਈ ਹੈ। ਕਈ ਵਾਰ ਜਦੋਂ ਦਿਹਾੜੀ ਨਹੀਂ ਮਿਲਦੀ ਤਾਂ ਉਹ ਗੁਰੂ ਘਰ ਤੋਂ ਲੰਗਰ ਲਿਆ ਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਸਮਾਜ-ਸੇਵੀ ਸੰਸਥਾ ਅੱਗੇ ਆਵੇਗੀ ਜਾਂ ਫਿਰ ਕੋਈ ਮਦਦ ਲਈ ਅੱਗੇ ਆਵੇਗਾ ਤਾਂ ਹੀ ਉਹ ਬੱਚੇ ਦੀਆਂ ਅਸਥੀਆਂ ਜਲ ਪ੍ਰਵਾਹ ਕਰ ਸਕਣਗੇ।
ਇਹ ਵੀ ਪੜ੍ਹੋ : ਕੈਨੇਡਾ ’ਚ ਮਨਕੀਰਤ ਔਲਖ ਦੇ ਦੋਸਤ ਦੇ ਸ਼ੋਅ ਰੂਮ ’ਤੇ ਫਾਇਰਿੰਗ, ਬੰਬੀਹਾ ਗੈਂਗ ਦੇ ਨਿਸ਼ਾਨੇ ’ਤੇ ਨੇ ਐਂਡੀ ਦੁੱਗਾ
ਇਥੇ ਇਹ ਦੱਸਣਯੋਗ ਹੈ ਕਿ ਭਗਵਾਨ ਦਾਸ ਬੱਚੇ ਦੀ ਮੌਤ ਤੋਂ ਬਾਅਦ ਉਸ ਨੇ ਪੈਸਿਆਂ ਦੀ ਘਾਟ ਦੀ ਗੱਲ ਆਖ ਕੇ ਆਪਣੇ ਬੱਚੇ ਦੀ ਲਾਸ਼ ਨੂੰ ਘਰ ’ਚ ਦਬਾ ਦਿੱਤਾ ਸੀ। ਜਦੋਂ ਉਸ ਦੇ ਰਿਸ਼ਤੇਦਾਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਆ ਕੇ ਲਾਸ਼ ਕੱਢਵਾਈ ਅਤੇ ਫਿਰ ਉਸ ਦਾ ਸਸਕਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਚਾਈਂ-ਚਾਈਂ ਪੁੱਤ ਦਾ ਵਿਆਹ ਕਰ ਕੈਨੇਡਾ ਭੇਜੀ ਨੂੰਹ ਨੇ ਚਾੜ੍ਹ ਦਿੱਤਾ ਚੰਨ, ਨਹੀਂ ਪਤਾ ਸੀ ਹੋਵੇਗਾ ਇਹ ਕੁੱਝ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8