ਗੋਦੀ ’ਚ ਦੋ ਸਾਲਾ ਧੀ ਦੀ ਲਾਸ਼ ਚੁੱਕ ਥਾਣੇ ਪਹੁੰਚਿਆ ਪਿਤਾ, ਬਿਆਨ ਸੁਣ ਦੰਗ ਰਹਿ ਗਏ ਸਾਰੇ
Wednesday, Dec 06, 2023 - 06:31 PM (IST)

ਲੋਪੋਕੇ (ਸਤਨਾਮ) : ਇਕ ਪਿਤਾ ਆਪਣੀ ਦੋ ਸਾਲਾ ਬੱਚੀ ਦੀ ਲਾਸ਼ ਗੋਦੀ ’ਚ ਚੁੱਕ ਕੇ ਪੁਲਸ ਥਾਣਾ ਲੋਪੋਕੇ ਪਹੁੰਚ ਗਿਆ। ਉਕਤ ਵਿਅਕਤੀ ਨੇ ਆਪਣੀ ਪਤਨੀ ’ਤੇ ਧੀ ਨੂੰ ਮਾਰਨ ਦੇ ਦੋਸ਼ ਲਗਾਉਂਦਿਆਂ ਇਨਸਾਫ ਦੀ ਮੰਗ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਬੱਚੀ ਨਿਮਰਤ ਦੇ ਪਿਤਾ ਹੀਰਾ ਸਿੰਘ ਪਿੰਡ ਕੱਕੜ ਨੇ ਆਪਣੀ ਪਤਨੀ ਲਛਮੀ ਕੌਰ ’ਤੇ ਦੋਸ਼ ਲਗਾਉਂਦਿਆਂ ਕਿਹਾ ਮੇਰੇ ਵਿਆਹ ਨੂੰ ਕਰੀਬ ਤਿੰਨ ਸਾਲ ਹੋ ਗਏ ਹਨ। ਮੇਰੀ ਧੀ ਨਿਮਰਤ ਜਿਸ ਦੀ ਉਮਰ ਤਕਰੀਬਨ ਦੋ ਸਾਲ ਦੇ ਕਰੀਬ ਹੈ ਅਤੇ ਮੇਰੀ ਪਤਨੀ ਲਛਮੀ ਦੇ ਸਾਡੇ ਗੁਆਂਢ ਰਹਿੰਦੇ ਲੜਕੇ ਨਾਲ ਨਜਾਇਜ਼ ਸਬੰਧ ਹਨ, ਜਿਸ ਕਾਰਨ ਅਸੀਂ ਉਸ ਨੂੰ ਕਈ ਵਾਰ ਰੋਕਿਆ ਵੀ ਪਰ ਉਹ ਨਹੀਂ ਟਲੀ।
ਇਹ ਵੀ ਪੜ੍ਹੋ : ਆਪਣੀ ਪਤਨੀ ਵਾਪਸ ਲੈਣ ਰੋਂਦਿਆਂ SSP ਦਫ਼ਤਰ ਪਹੁੰਚਿਆ ਏ. ਐੱਸ. ਆਈ., ਹੈਰਾਨ ਕਰਨ ਵਾਲਾ ਹੈ ਮਾਮਲਾ
ਬੀਤੀ 2 ਦਸੰਬਰ ਨੂੰ ਸਵੇਰੇ ਤੜਕੇ ਮੇਰੀ ਪਤਨੀ ਲਛਮੀ ਵੱਲੋਂ ਸਾਡੇ ਸਾਰੇ ਪਰਿਵਾਰ ਤੇ ਛੋਟੀ ਬੱਚੀ ਨਿਮਰਤ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਆਪਣੇ ਆਸ਼ਿਕ ਨਾਲ ਫਰਾਰ ਹੋ ਗਈ। ਨੀਂਦ ਦੀਆਂ ਗੋਲੀਆਂ ਕਾਰਨ ਬੱਚੀ ਦੀ ਹਾਲਤ ਖਰਾਬ ਹੁੰਦੀ ਗਈ। ਜਿਸ ਦਾ ਇਲਾਜ ਵੀ ਕਰਾਇਆ ਗਿਆ ਪਰ ਉਸ ਦੀ ਮੌਤ ਹੋ ਗਈ। ਪਰਿਵਾਰ ਅਤੇ ਵੱਡੀ ਗਿਣਤੀ ਵਿਚ ਪਿੰਡ ਦੇ ਲੋਕਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਪਰ ਪੁਲਸ ਵੱਲੋਂ ਮੌਕੇ ’ਤੇ ਕਾਰਵਾਈ ਨਾ ਕਰਨ ’ਤੇ ਇਹ ਸਾਰਾ ਮਾਮਲਾ ਗਰਮਾਇਆ ਰਿਹਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵਿਦਿਆਰਥੀਆਂ ਲਈ ਵੱਡਾ ਐਲਾਨ, ਪਹਿਲੀ ਵਾਰ ਚੁੱਕਿਆ ਗਿਆ ਇਹ ਕਦਮ
ਇਸ ਸਬੰਧੀ ਮ੍ਰਿਤਕ ਲੜਕੀ ਨਿਮਰਤ ਦੀ ਮਾਂ ਵੱਲੋਂ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ। ਇਸ ਸਬੰਧੀ ਥਾਣਾ ਲੋਪੋਕੇ ਦੇ ਐੱਸ. ਐੱਚ. ਓ. ਯਾਦਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚੀਖਾਨੇ ਵਿਚ ਭੇਜ ਦਿੱਤਾ ਗਿਆ ਹੈ। ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ’ਚ ਵੱਡੇ ਫ਼ੈਸਲੇ, ਰਾਜੋਆਣਾ ਮਾਮਲੇ ’ਤੇ ਜਾਰੀ ਕੀਤੇ ਗਏ ਹੁਕਮ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8