ਪੰਜਾਬ ''ਚ ਰਿਸ਼ਤੇ ਸ਼ਰਮਸਾਰ! ਨਾਬਾਲਗ ਕੁੜੀ ਦੀ NRI ਪਿਓ ਨੇ ਰੋਲ਼ੀ ਪੱਤ, ਖੁੱਲ੍ਹੇ ਭੇਤ ਨੇ ਉਡਾਏ ਮਾਂ ਦੇ ਹੋਸ਼
Saturday, Jun 07, 2025 - 07:21 PM (IST)
ਮੁਕੇਰੀਆਂ (ਨਾਗਲਾ)- ਮੁਕੇਰੀਆਂ ਪੁਲਸ ਨੇ ਆਪਣੀ ਹੀ ਨਾਬਾਲਗ ਧੀ ਨਾਲ ਸਰੀਰਕ ਸੰਬੰਧ ਬਣਾਉਣ ਵਾਲੇ ਐੱਨ. ਆਰ. ਆਈ. ਪਿਤਾ ਖ਼ਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤਾ ਦੀ ਮਾਂ ਰੁਪਿੰਦਰ ਕੌਰ ਪਤਨੀ ਸੁਰਜੀਤ ਸਿੰਘ ਨੇ ਆਪਣੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ ਪਤੀ ਲਗਭਗ 14 ਵਰੇ ਪਹਿਲਾਂ 2012 ਵਿਚ ਜਦੋਂ ਅਮਰੀਕਾ ਗਿਆ ਸੀ ਉਦੋਂ ਉਹ ਗਰਭਵਤੀ ਸੀ। 2013 ਵਿਚ ਉਸ ਦੀ ਬੇਟੀ ਪੈਦਾ ਹੋਈ।
ਇਹ ਵੀ ਪੜ੍ਹੋ: ਜਲੰਧਰ 'ਚ ਪੁਜਾਰੀ ਦਾ ਰੂਹ ਕੰਬਾਊ ਕਾਂਡ, ਖ਼ੁਦ ਨੂੰ ਲਗਾ ਲਈ ਅੱਗ, ਪਈਆਂ ਭਾਜੜਾਂ
ਰੁਪਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਸਤੰਬਰ 2024 ਵਿੱਚ ਵਾਪਸ ਘਰ ਆਇਆ। ਉਸ ਨੇ ਦੱਸਿਆ ਕਿ ਘਰ ਆਉਣ ਤੋਂ ਬਾਅਦ ਮੇਰਾ ਪਤੀ ਮੇਰੇ ਅਤੇ ਮੇਰੇ ਬੱਚਿਆਂ ਨਾਲ ਝਗੜਾ ਰੱਖਣ ਲੱਗ ਪਿਆ। ਜਿਸ ਤੋਂ ਤੰਗ ਆ ਕੇ ਉਹ ਆਪਣੀ ਪੇਕੇ ਘਰ ਚਲੀ ਗਈ। ਉਸ ਨੇ ਦੱਸਿਆ ਕਿ ਛੁੱਟੀਆਂ ਹੋਣ ਤੋਂ ਬਾਅਦ ਮੇਰੀ ਨਨਾਣ ਮੇਰੇ ਦੋਵੇਂ ਬੱਚਿਆਂ ਨੂੰ ਆਪਣੇ ਕੋਲ ਲੈ ਗਈ, ਜਿੱਥੋਂ 22 ਮਾਰਚ 2025 ਨੂੰ ਮੇਰਾ ਪਤੀ ਸੁਰਜੀਤ ਸਿੰਘ ਮੇਰੀ ਬੇਟੀ ਨੂੰ ਆਪਣੇ ਕੋਲ ਲੈ ਆਇਆ। ਉਸ ਨੇ ਦੱਸਿਆ 3 ਜੂਨ ਨੂੰ ਉਸ ਦੀ ਬੇਟੀ ਦਾ ਫੋਨ ਆਇਆ ਕਿ ਮੈਨੂੰ ਆ ਕੇ ਲੈ ਜਾਓ। ਮੇਰੇ ਪਾਪਾ ਮੈਨੂੰ ਮਾਰਦੇ ਕੁੱਟਦੇ ਹਨ। ਉਸ ਨੇ ਦੱਸਿਆ ਕਿ ਉਸ ਦੇ ਚਾਚਾ ਦਾ ਲੜਕਾ ਉਸੇ ਦਿਨ ਸ਼ਾਮ ਨੂੰ ਲਗਭਗ 6 ਵਜੇ ਉਸ ਦੀ ਬੇਟੀ ਨੂੰ ਉਸ ਦੇ ਕੋਲ ਛੱਡ ਗਿਆ।
ਇਹ ਵੀ ਪੜ੍ਹੋ: ਟਰੈਵਲ ਏਜੰਟਾਂ ਖ਼ਿਲਾਫ਼ ਵੱਡੇ ਐਕਸ਼ਨ ਦੀ ਤਿਆਰੀ 'ਚ ਪੰਜਾਬ ਸਰਕਾਰ
ਉਸ ਨੇ ਦੱਸਿਆ ਕਿ ਮੇਰੇ ਕੋਲ ਆਉਣ 'ਤੇ ਮੇਰੀ ਬੇਟੀ ਬਹੁਤ ਜ਼ਿਆਦਾ ਰੋਣ ਲੱਗ ਪਈ। ਉਸ ਦੇ ਵਾਰ-ਵਾਰ ਪੁੱਛਣ 'ਤੇ ਉਸ ਨੇ ਦੱਸਿਆ ਕਿ ਉਸ ਦਾ ਪਿਤਾ ਸੁਰਜੀਤ ਸਿੰਘ ਉਸ ਨਾਲ ਕੁੱਟਮਾਰ ਕਰਨ ਲੱਗ ਪਿਆ ਸੀ। ਜਦੋਂ ਉਸ ਦੇ ਦਾਦਾ-ਦਾਦੀ ਘਰ ਨਹੀਂ ਹੁੰਦੇ ਸਨ ਤਾਂ ਉਸ ਦਾ ਪਿਤਾ ਉਸ ਨਾਲ ਜ਼ਬਰਦਸਤੀ ਡਰਾ ਧਮਕਾ ਕੇ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸੰਬੰਧ ਬਣਾਉਂਦਾ ਸੀ ਅਤੇ ਵਿਰੋਧ ਕਰਨ 'ਤੇ ਕੁੱਟਮਾਰ ਕਰਦਾ ਸੀ।
ਉਸ ਨੇ ਦੱਸਿਆ ਕਿ ਉਸ ਦੇ ਪਿਤਾ ਨੇ 22 ਮਾਰਚ ਤੋਂ ਲੈ ਕੇ 3 ਜੂਨ ਤੱਕ ਉਸ ਨਾਲ ਕਈ ਵਾਰ ਸਰੀਰਕ ਸੰਬੰਧ ਬਣਾਏ ਹਨ। ਥਾਣਾ ਮੁਖੀ ਜੋਗਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਦੇ ਵਿਰੁੱਧ 6 ਪੋਸਕੋ ਐਕਟ 2012, 65(2), 64(2), 351(2) ਅਧੀਨ ਕੇਸ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਉਪਰੰਤ ਮਾਨਯੋਗ ਅਦਾਲਤ ਚ ਪੇਸ਼ ਕੀਤਾ ਗਿਆ, ਜਿੱਥੇ ਉਸ ਦਾ 2 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਵੱਡਾ ਕਦਮ, 6 ਜ਼ਿਲ੍ਹਿਆਂ 'ਚ ਸ਼ੁਰੂ ਕੀਤਾ ਇਹ ਪ੍ਰਾਜੈਕਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
Related News
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ ''ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
